ਭਾਜਪਾ ਆਗੂ ਨੂੰ ਮਿਲੀ ਧਮਕੀ ਭਰੀ ਚਿੱਠੀ, ਗੈਂਗਸਟਰ ਨੇ ਦਿੱਤੀ ਆਖ਼ਰੀ ਚਿਤਾਵਨੀ
Tuesday, Oct 01, 2024 - 10:33 AM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਇਕ ਮੈਂਬਰ ਨੂੰ ਗੈਂਗਸਟਰ ਗੋਗੀ ਮਾਨ ਤੋਂ ਧਮਕੀ ਭਰੀ ਚਿੱਠੀ ਮਿਲੀ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਦਵਾਰਕਾ ਦੇ ਬਿੰਦਾਪੁਰ ਇਲਾਕੇ 'ਚ ਪੰਖਾ ਰੋਡ 'ਤੇ ਸਥਿਤ ਜੇਜੇ ਕਾਲੋਨੀ 'ਚ ਗੁਰਦੁਆਰੇ ਦੇ ਸੇਵਾਦਾਰ ਨੇ ਰਮਨ ਜੋਤ ਸਿੰਘ (30) ਨੂੰ ਸੂਚਿਤ ਕੀਤਾ ਕਿ ਕੋਲ ਹੀ ਖੜ੍ਹੀ ਉਨ੍ਹਾਂ ਦੀ ਐੱਸ.ਯੂ.ਵੀ. ਕਾਰ 'ਚੋਂ ਇਕ ਧਮਕੀ ਭਰੀ ਚਿੱਠੀ ਮਿਲੀ ਹੈ।
ਚਿੱਠੀ 'ਚ ਲਿਖਿਆ ਹੈ,''ਕੋਈ ਸਕਿਓਰਿਟੀ ਕੰਮ ਨਹੀਂ ਆਏਗੀ ਤੇਰੀ, ਆਖ਼ਰੀ ਚਿਤਾਵਨੀ। ਗੋਗੀ ਮਾਨ ਗਿਰੋਹ।'' ਪੁਲਸ ਨੇ ਦੱਸਿਆ ਕਿ ਸਿੰਘ ਨੂੰ ਪਹਿਲੇ ਸੁਰੱਖਿਆ ਉਪਲੱਬਧ ਕਰਵਾਈ ਗਈ ਸੀ ਪਰ ਸੁਰੱਖਿਆ ਸਥਿਤੀ ਦੀ ਸਮੀਖਿਆ ਤੋਂ ਬਾਅਦ ਨਿੱਜੀ ਸੁਰੱਖਿਆ ਅਧਿਕਾਰੀ ਹਟਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਦੇ ਨੇੜੇ-ਤੇੜੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8