ਭਾਜਪਾ ਨੇਤਾ ਕਪਿਲ ਮਿਸ਼ਰਾ ਨੂੰ ਮਿਲੀ ਵਾਈ ਪਲੱਸ ਸੁਰੱਖਿਆ

03/03/2020 10:27:51 AM

ਨਵੀਂ ਦਿੱਲੀ— ਭਾਜਪਾ ਨੇਤਾ ਕਪਿਲ ਮਿਸ਼ਰਾ ਨੂੰ ਦਿੱਲੀ ਪੁਲਸ ਨੇ ਵਾਈ ਪਲੱਸ ਸੁਰੱਖਿਆ ਪ੍ਰਦਾਨ ਕੀਤੀ ਹੈ। ਇਸ ਸੁਰੱਖਿਆ ਦੇ ਅਧੀਨ ਕਪਿਲ ਮਿਸ਼ਰਾ ਨੂੰ 24 ਘੰਟੇ ਦਿੱਲੀ ਪੁਲਸ ਦਾ ਇਕ ਸਿਪਾਹੀ ਬਤੌਰ ਨਿੱਜੀ ਸੁਰੱਖਿਆ ਅਧਿਕਾਰੀ ਦੇ ਤੌਰ ’ਤੇ ਮਿਲਿਆ ਹੈ। ਦਿੱਲੀ ਪੁਲਸ ਹੈੱਡ ਕੁਆਰਟਰ ਅਨੁਸਾਰ ਕਪਿਲ ਮਿਸ਼ਰਾ ਨੂੰ ਇਹ ਸੁਰੱਖਿਆ ਉਨ੍ਹਾਂ ਨੂੰ ਮਿਲੀ ਧਮਕੀ ਦੇ ਆਧਾਰ ’ਤੇ ਦਿੱਤੀ ਗਈ ਹੈ। ਨਾਲ ਹੀ ਇਹ ਸੁਰੱਖਿਆ ਪੁਰਾਣੇ ਪੁਲਸ ਕਮਿਸ਼ਨਰ ਦੇ ਕਾਰਜਕਾਲ ’ਚ ਹੀ ਦੇ ਦਿੱਤੀ ਗਈ ਸੀ। ਦਿੱਲੀ ਪੁਲਸ ਸੂਤਰਾਂ ਅਨੁਸਾਰ ਕਪਿਲ ਮਿਸ਼ਰਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦਿੱਲੀ ਪੁਲਸ ਆਪਣੇ ਉੱਪਰ ਅਜਿਹਾ ਕੋਈ ਦੋਸ਼ ਨਹੀਂ ਲੈਣਾ ਚਾਹੁੰਦੀ ਸੀ, ਜਿਸ ਦੇ ਆਧਾਰ ’ਤੇ ਇਹ ਕਿਹਾ ਜਾਵੇ ਕਿ ਪੁਲਸ ਦੀ ਲਾਪਰਵਾਹੀ ਕਾਰਨ ਕਪਿਲ ਮਿਸ਼ਰਾ ਦੇ ਉੱਪਰ ਹਮਲਾ ਹੋ ਗਿਆ। ਕਪਿਲ ਮਿਸ਼ਰਾ ਆਪਣੇ ਵਿਵਾਦਪੂਰਨ ਅਤੇ ਭੜਕਾਊ ਭਾਸ਼ਣਾਂ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਚਰਚਾ ’ਚ ਹਨ।

ਇਹ ਹੁੰਦੀ ਹੈ ਵਾਈ ਪਲੱਸ ਸੁਰੱਖਿਆ
ਖੁਫੀਆ ਬਿਊਰੋ ਵਲੋਂ ਸੁਰੱਖਿਆ ਸੰਬੰਧੀ ਖਤਰਿਆਂ ਨੂੰ ਦੇਖਦੇ ਹੋਏ ਦੇਸ਼ ਦੇ ਵੀ.ਵੀ.ਆਈ.ਪੀ. ਅਤੇ ਹੋਰ ਖੇਤਰਾਂ ਦੇ ਲੋਕਾਂ ਨੂੰ ਇਹ ਸੁਰੱਖਿਆ ਦਿੱਤੀ ਜਾਂਦੀ ਹੈ। ਵਾਈ ਪਲੱਸ ਰਾਸ਼ਟਰੀ ਸੁਰੱਖਿਆ ’ਚ ਦੇਸ਼ ਦੇ ਉਹ ਵੀ.ਆਈ.ਪੀ. ਲੋਕ ਆਉਂਦੇ ਹਨ, ਜਿਨ੍ਹਾਂ ਨੂੰ ਇਸ ਦੇ ਅਧੀਨ 11 ਸੁਰੱਖਿਆ ਕਰਮਚਾਰੀ ਮਿਲੇ ਹੁੰਦੇ ਹਨ। ਇਨ੍ਹਾਂ ’ਚੋਂ ਇਕ ਜਾਂ 2 ਕਮਾਂਡੋ ਅਤੇ 2 ਪੀ.ਐੱਸ.ਓ. ਵੀ ਸ਼ਾਮਲ ਹੁੰਦੇ ਹਨ। ਭਾਰਤ ’ਚ 4 ਤਰ੍ਹਾਂ ਦੀ ਸੁਰੱਖਿਆ ਕੈਟੇਗਰੀ ਹੈ। ਜਿਸ ’ਚ ਐਕਸ, ਵਾਈ, ਜ਼ੈੱਡ ਅਤੇ ਜ਼ੈੱਡ ਪਲੱਸ ਸੁਰੱਖਿਆ ਕੈਟੇਗਰੀ ਹੁੰਦੀ ਹੈ। ਇਸ ’ਚ ਜ਼ੈੱਡ ਪਲੱਸ ਕੈਟੇਗਰੀ ਸਭ ਤੋਂ ਵੱਡੀ ਸੁਰੱਖਿਆ ਕੈਟੇਗਰੀ ਹੁੰਦੀ ਹੈ।


DIsha

Content Editor

Related News