ਭਾਜਪਾ ਨੇਤਾ ਨੇ ਜੀਪ ਨਾਲ ਦਰੜਿਆ ਕਿਸਾਨ, ਬਚਾਉਣ ਆਈਆਂ ਧੀਆਂ ਦੇ...
Tuesday, Oct 28, 2025 - 10:45 AM (IST)
ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਭਾਜਪਾ ਨੇਤਾ ਮਹਿੰਦਰ ਨਾਗਰ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਜ਼ਮੀਨੀ ਵਿਵਾਦ ਵਿਚ ਕਿਸਾਨ ਨੂੰ ਕੁੱਟਣ ਤੋਂ ਬਾਅਦ ਜੀਪ ਨਾਲ ਦਰੜ ਕੇ ਮਾਰਨ ਅਤੇ ਉਸਨੂੰ ਬਚਾਉਣ ਪਹੁੰਚੀਆਂ ਧੀਆਂ ਦੇ ਕੱਪੜੇ ਪਾੜਨ ਦੇ ਦੋਸ਼ ਲੱਗੇ ਹਨ। ਪੁਲਸ ਨੇ ਸੋਮਵਾਰ ਨੂੰ ਇਸ ਮਾਮਲੇ ਵਿਚ ਇਕ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ, ਜਦਕਿ ਭਾਜਪਾ ਨੇਤਾ ਸਮੇਤ ਹੋਰ ਫਰਾਰ ਹਨ।
ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਗੁਨਾ ਜ਼ਿਲੇ ਦੇ ਫਤਿਹਗੜ੍ਹ ਥਾਣਾ ਖੇਤਰ ਵਿਚ ਸਥਿਤ ਗਣੇਸ਼ਪੁਰਾ ਪਿੰਡ ਵਿਚ ਵਾਪਰੀ। ਪਰਿਵਾਰਕ ਮੈਂਬਰਾਂ ਮੁਤਾਬਕ, ਭਾਜਪਾ ਨੇਤਾ ਮਹਿੰਦਰ ਨਾਗਰ ਅਤੇ ਉਸਦੇ ਸਾਥੀਆਂ ਨੇ 6 ਏਕੜ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਕਿਸਾਨ ਰਾਮਸਵਰੂਪ ਨਾਗਰ ਨੂੰ ਡੰਡਿਆਂ ਅਤੇ ਰਾਡਾਂ ਨਾਲ ਬੇਰਹਿਮੀ ਨਾਲ ਕੁੱਟਿਆ ਅਤੇ ਫਿਰ ਉਸਨੂੰ ਜੀਪ ਹੇਠਾ ਦਰੜਕੇ ਉਸਦੀ ਹੱਤਿਆ ਕਰ ਦਿੱਤੀ। ਜਦੋਂ ਰਾਮਸਵਰੂਪ ਦੀ ਪਤਨੀ, ਧੀਆਂ ਅਤੇ ਮਾਮਾ ਉਸ ਦੇ ਬਚਾਅ ਲਈ ਪਹੁੰਚੇ ਤਾਂ ਮਹਿੰਦਰ ਨਾਗਰ ਅਤੇ ਉਸਦੇ ਸਾਥੀਆਂ ਨੇ ਧੀਆਂ ਦੇ ਕੱਪੜੇ ਪਾੜ ਦਿੱਤੇ।
ਪੁਲਸ ਵੱਲੋਂ ਦਰਜ ਮਾਮਲੇ ਮੁਤਾਬਕ ਐਤਵਾਰ ਦੀ ਦੁਪਹਿਰ ਲੱਗਭਗ 1.30 ਵਜੇ ਰਾਮਸਵਰੂਪ ਪਤਨੀ ਵਿਨੋਦ ਬਾਈ ਨਾਲ ਪੈਦਲ ਖੇਤ ਵੱਲ ਜਾ ਰਿਹਾ ਸੀ। ਤਾਂ ਉਹ ਭਾਜਪਾ ਨੇਤਾ ਮਹਿੰਦਰ ਨਾਗਰ ਦੇ ਘਰ ਦੇ ਸਾਹਮਣਿਓ ਨਿਕਲਿਆ ਤਾਂ ਮਹਿੰਦਰ ਅਤੇ ਉਸਦੇ ਦੋਸਤਾਂ ਜਿਤੇਂਦਰ, ਕਨ੍ਹਈਆ ਲਾਲਾ, ਲੋਕੇਸ਼, ਨਵੀਨ, ਹਰੀਸ਼, ਮਹਿੰਦਰ ਨਾਗਰ ਦੇ ਪੁੱਤਰ ਨਿਤੇਸ਼, ਦੇਵੇਂਦਰ ਅਤੇ ਹੋਰ ਹੁਕੁਮ, ਪ੍ਰਿੰਸ ਅਤੇ ਗੌਤਮ ਨੇ ਰਾਮਸਵਰੂਪ ਨੂੰ ਘੇਰਕੇ ਉਸ ’ਤੇ ਹਮਲਾ ਕਰ ਦਿੱਤਾ।
