ਭਾਜਪਾ ਦੇ ਸ਼ਾਂਤ ਨਵੇਂ ਕਮਾਂਡੈਂਟ
Friday, Feb 13, 2026 - 11:40 PM (IST)
ਨੈਸ਼ਨਲ ਡੈਸਕ- ਭਾਜਪਾ ਦੇ ਨਵੇਂ ਪ੍ਰਧਾਨ ਨਿਤਿਨ ਨਬੀਨ ਤੇਜ਼ੀ ਨਾਲ ਪਾਰਟੀ ਨੂੰ ਉਹ ਸਾਖ ਮੁਈਆ ਕਰਵਾ ਰਹੇ ਹਨ ਜਿਸ ਦੀ ਉਸ ਨੂੰ ਇਸ ਸਮੇਂ ਲੋੜ ਹੈ ਭਾਵ ਕੇਂਦਰਿਤ, ਮਜ਼ਬੂਤ ਤੇ ਬਿਨਾ ਲਾਮ ਲਸ਼ਕਰ ਦੇ।
45 ਸਾਲ ਪੁਰਾਣੀ ਭਾਜਪਾ ਜੋ ਆਪਣੇ ਸੰਗਠਨ ਨੂੰ ਮਾਣ ਨਾਲ ਦੁਨੀਆ ਦਾ ਸਭ ਤੋਂ ਵੱਡਾ ਸਿਆਸੀ ਸੰਗਠਨ ਕਹਿੰਦੀ ਹੈ, ਦੇ ਹੁਣ ਤਕ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਨਬੀਨ ਉਨ੍ਹਾਂ ਸੀਨੀਅਰਾਂ ਨਾਲ ਭਰੇ ਇਕ ਕਮਰੇ ’ਚ ਕਦਮ ਰੱਖ ਰਹੀ ਹੈ ਜਿਨ੍ਹਾਂ ’ਚੋਂ ਬਹੁਤ ਸਾਰੇ ਪਿਛਲੇ 10 ਸਾਲਾਂ ਦੌਰਾਨ ਦੂਜੀਆਂ ਪਾਰਟੀਆਂ ਤੋਂ ਆਏ ਹਨ।
ਸ਼ੁਰੂ ’ਚ ਕੁਝ ਅੰਦਰੂਨੀ ਲੋਕਾਂ ਨੇ ਉਨ੍ਹਾਂ ਨੂੰ ਸਿਰਫ਼ ਇਕ ਨਾਂ ਦਾ ਆਦਮੀ ਸਮਝ ਕੇ ਰੱਦ ਕਰ ਦਿੱਤਾ। ਫਿਰ ਨਰਿੰਦਰ ਮੋਦੀ ਦਾ ਸਪੱਸ਼ਟ ਸੰਕੇਤ ਆਇਆ- ਪਾਰਟੀ ਮਾਮਲਿਆਂ ’ਚ ਨਿਤਿਨ ਨਬੀਨ ਜੀ ਮੇਰੇ ਬੌਸ ਹਨ। ਅਚਾਨਕ, ਉਹੀ ਨੇਤਾ ਨਿਯੁਕਤੀਆਂ ਲਈ ਲਾਈਨਾਂ ’ਚ ਲੱਗ ਗਏ ਤੇ ਪੂਰੀ ਜ਼ਿੰਮੇਵਾਰੀ ਨਾਲ ਉਹੀ ਲਾਈਨ ਦੁਹਰਾਉਂਣ ਲੱਗ ਪਏ।
ਨਬੀਨ ਨੂੰ ਜੋ ਚੀਜ਼ ਵੱਖਰਾ ਕਰਦੀ ਹੈ, ਉਹ ਹੈ ਉਨ੍ਹਾਂ ਦਾ ਸਾਫ ਬਿੱਜ਼ਨਸ ਵਾਲਾ ਸਟਾਈਲ। ਪਾਰਟੀ ਦੇ ਬੁਲਾਰਿਆਂ ਦੀ ਇਕ ਮੀਟਿੰਗ ’ਚ ਇਕ ਮੈਂਬਰ ਨੇ ਮੋਦੀ ’ਤੇ ਇੱਕ ਕਿਤਾਬ ਲਿਖਣ ਬਾਰੇ ਖੁੱਦ ਨੂੰ ਪ੍ਰਮੋਟ ਕਰਨ ਵਾਲਾ ਲੰਬਾ ਮੋਨੋਲੋਗ ਸ਼ੁਰੂ ਕੀਤਾ। ਨਬੀਨ ਨੇ ਪਿਆਰ ਨਾਲ ਸੁਣਿਆ ਫਿਰ ਵਿੱਚੋਂ ਟੋਕਦੇ ਹੋਏ ਉਨ੍ਹਾਂ ਨੂੰ ਏਜੰਡੇ ’ਤੇ ਬਣੇ ਰਹਿਣ ਲਈ ਕਿਹਾ।
ਸੂਬਿਆਂ ’ਚ ਉਨ੍ਹਾਂ ਦੇ ਦੌਰੇ ਸਿਰਫ਼ ਰਸਮੀ ਇਕੱਠਾਂ ਲਈ ਨਹੀਂ ਹਨ, ਸਗੋਂ ਰਣਨੀਤਕ ਅਹਿਮੀਅਤ ਰੱਖਦੇ ਹਨ। ਕੇਰਲ ’ਚ ਉਨ੍ਹਾਂ ਆਗੂਆਂ ਨੂੰ 30 ਹਲਕਿਆਂ ’ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਜਿੱਥੇ ਭਾਜਪਾ ਦਾ ਵੋਟ ਸ਼ੇਅਰ 30 ਫੀਸਦੀ ਤੋਂ ਵੱਧ ਹੈ। ਉਨ੍ਹਾਂ ਉਸ ਅਾਧਾਰ ਨੂੰ ਵਿਧਾਨ ਸਭਾ ਸੀਟਾਂ ’ਚ ਬਦਲਣ ਲਈ ਕਿਹਾ।
ਸ਼ਾਂਤ, ਸਿੱਧੀ ਗੱਲ ਕਹਿਣ ਵਾਲੇ ਤੇ ਸੰਜਮੀ ਨਿਤਿਨ ਨਬੀਨ ਇਹ ਸਾਬਤ ਕਰਨ ਲਈ ਦ੍ਰਿੜ ਜਾਪਦੇ ਹਨ ਕਿ ਉਹ ਕੋਈ ਥਾਂ ਬਣਾਉਣ ਵਾਲੇ ਨਹੀਂ ਨਹੀਂ ਸਗੋਂ ਪਾਰਟੀ ਦੇ ਅਗਲਾ ਬਿਲਡਰ-ਇਨ-ਚੀਫ਼ ਹਨ।
