ਨਦੀ 'ਚ ਨਹਾਉਣ ਗਏ BJP ਪ੍ਰਧਾਨ ਮਹਿੰਦਰ ਸਿੰਘ ਹੋਏ ਲਾਪਤਾ, ਭਾਲ ਜਾਰੀ

07/13/2020 4:56:53 PM

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ ਵਿਚ ਸ਼ਿਲਾਈ ਮੰਡਲ ਦੇ ਭਾਜਪਾ ਪ੍ਰਧਾਨ ਅਤੇ ਪ੍ਰਸਿੱਧ ਕਾਰੋਬਾਰੀ ਮਹਿੰਦਰ ਸਿੰਘ ਨੇਗੀ ਕੱਲ ਸ਼ਾਮ ਟੋਂਸ ਨਦੀ ਵਿਚ ਨਹਾਉਂਦੇ ਸਮੇਂ ਡੁੱਬ ਗਏ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਉੱਤਰਾਖੰਡ ਅਤੇ ਹਿਮਾਚਲ ਦੀ ਸਰਹੱਦ 'ਤੇ ਸਿਆਸੁ ਨੇੜੇ ਵਾਪਰਿਆ। ਨੇਗੀ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ ਅਤੇ ਭਾਲ ਜਾਰੀ ਹੈ। ਮਹਿੰਦਰ ਨੇਗੀ ਇਕ ਵਿਆਹ ਸਮਾਰੋਹ ਵਿਚ ਗਏ ਹੋਏ ਸਨ। ਇਸ ਦਰਮਿਆਨ ਆਪਣੇ ਦੋਸਤਾਂ ਨਾਲ ਟੋਂਸ ਨਦੀ ਵਿਚ ਨਹਾਉਣ ਗਏ ਸਨ ਅਤੇ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਏ।

ਚਸ਼ਮਦੀਦਾਂ ਮੁਤਾਬਕ ਸੂਰਜ ਡੁੱਬਣ ਤੱਕ ਇਲਾਕੇ ਦੇ ਕਰੀਬ 300 ਲੋਕਾਂ ਨੇ ਨਦੀ ਦੇ ਦੋਹਾਂ ਪਾਸੇ ਉਨ੍ਹਾਂ ਦੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲ ਸਕਿਆ। ਪ੍ਰਸ਼ਾਸਨ ਆਫ਼ਤ ਪ੍ਰਬੰਧਨ ਅਤੇ ਪਿੰਡ ਵਾਸੀਆਂ ਨੇ ਕਈ ਟੀਮਾਂ ਬਣਾ ਕੇ ਅੱਜ ਵੀ ਉਨ੍ਹਾਂ ਭਾਲ ਕਰ ਰਹੀ ਹੈ। ਪੁਲਸ ਮੁਤਾਬਕ ਮਹਿੰਦਰ ਸਿੰਘ ਨੇਗੀ ਸ਼ਿਲਾਈ ਦੇ ਇਕ ਪ੍ਰਸਿੱਧ ਕਾਰੋਬਾਰੀ ਹੋਣ ਦੇ ਨਾਲ-ਨਾਲ ਸਿਆਸਤ ਵਿਚ ਸਰਗਰਮ ਰਹੇ ਹਨ। ਸ਼ਿਲਾਈ ਪੁਲਸ ਥਾਣਾ ਦੇ ਮੁਖੀ ਮਸਤ ਰਾਮ ਠਾਕੁਰ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।


Tanu

Content Editor

Related News