ਭਾਜਪਾ ਨੇਤਾ ਦਿਲੀਪ ਘੋਸ਼ ਨੂੰ ਚੱਕਰਵਾਤ ਪ੍ਰਭਾਵਿਤ ਇਲਾਕਿਆਂ ''ਚ ਜਾਣ ਤੋਂ ਰੋਕਿਆ ਗਿਆ

05/23/2020 3:14:46 PM

ਕੋਲਕਾਤਾ- ਪੁਲਸ ਨੇ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੂੰ ਸੂਬੇ ਦੇ ਚੱਕਰਵਾਤ ਪ੍ਰਭਾਵਿਤ ਦੱਖਣ 24 ਪਰਗਨਾ ਜ਼ਿਲ੍ਹੇ ਦੇ ਕਈ ਇਲਾਕਿਆਂ 'ਚ ਜਾਣ ਤੋਂ ਰੋਕ ਦਿੱਤਾ, ਜਿਸ ਤੋਂ ਬਾਅਦ ਭਾਜਪਾ ਅਤੇ ਸੂਬੇ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦਰਮਿਆਨ ਜ਼ੁਬਾਨੀ ਜੰਗ ਸ਼ੁਰੂ ਹੋ ਗਈ। ਘੋਸ਼ ਚੱਕਰਵਾਤ ਅਮਫਾਨ ਪ੍ਰਭਾਵਿਤ ਇਲਾਕਿਆਂ 'ਚ ਸ਼ਾਮਲ ਕੈਨਿੰਗ ਅਤੇ ਬਾਸੰਤੀ 'ਚ ਰਾਹਤ ਸਮੱਗਰੀ ਲੈ ਕੇ ਜਾ ਰਹੇ ਸਨ, ਉਦੋਂ ਜ਼ਿਲ੍ਹੇ ਦੇ ਗਰਾਈ ਇਲਾਕੇ ਦੇ ਧਲਾਈ ਪੁਲ ਕੋਲ ਪੁਲਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਘੋਸ਼ ਨੇ ਦੱਸਿਆ,''ਮੈਨੂੰ ਨਹੀਂ ਪਤਾ ਕਿ ਮੈਨੂੰ ਚੱਕਰਵਾਤ ਪ੍ਰਭਾਵਿਤ ਇਲਾਕਿਆਂ 'ਚ ਜਾਣ ਤੋਂ ਕਿਉਂ ਰੋਕਿਆ ਗਿਆ। ਤ੍ਰਿਣਮੂਲ ਦੇ ਨੇਤਾ ਉਨ੍ਹਾਂ ਥਾਂਵਾਂ 'ਤੇ ਜਾ ਰਹੇ ਹਨ ਅਤੇ ਰਾਹਤ ਸਮੱਗਰੀ ਵੰਡ ਰਹੇ ਹਨ। ਪੁਲਸ ਉਨ੍ਹਾਂ ਨੂੰ ਨਹੀਂ ਰੋਕ ਰਹੀ ਹੈ। ਨਿਯਮ ਸਿਰਫ਼ ਭਾਜਪਾ ਨੇਤਾਵਾਂ ਲਈ ਬਦਲਦੇ ਹਨ।''

ਘੋਸ਼ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਪ੍ਰਭਾਵਿਤ ਇਲਾਕਿਆਂ 'ਚ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਤਾਂ ਉਹ ਧਰਨੇ 'ਤੇ ਬੈਠ ਜਾਣਗੇ। ਉਨ੍ਹਾਂ ਨੇ ਕਿਹਾ,''ਜੇਕਰ ਸੂਬਾ ਸਰਕਾਰ ਰਾਹਤ 'ਤੇ ਰਾਜਨੀਤੀ ਕਰਨਾ ਚਾਹੁੰਦੀ ਹੈ ਤਾਂ ਸਾਡੇ ਵਰਕਰਾਂ ਨੂੰ ਇਸ ਦੇ ਜਵਾਬ ਲਈ ਤਿਆਰ ਰਹਿਣਾ ਚਾਹੀਦਾ।'' ਇਸ ਤੋਂ ਪਹਿਲਾਂ ਘੋਸ਼ ਅਤੇ ਵਰਕਰਾਂ ਦੀ ਪੁਲਸ ਕਰਮਚਾਰੀਆਂ ਨਾਲ ਝੜਪ ਹੋਈ ਅਤੇ ਵਰਕਰਾਂ ਨੇ ਘੋਸ਼ ਦੀ ਗੱਡੀ ਨੂੰ ਜਾਣ ਦੇਣ ਲਈ ਪੁਲਸ ਕਰਮਚਾਰੀਆਂ ਨੂੰ ਧੱਕਾ ਦਿੱਤਾ। ਹਾਲਾਂਕਿ ਪੁਲਸ ਨੇ ਇਸ ਸੰਬੰਧ 'ਚ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ।


DIsha

Content Editor

Related News