ਭਾਜਪਾ ਨੇਤਾ ਅਸ਼ੋਕ ਚੌਹਾਨ ਦੀ ਸੁਰੱਖਿਆ ਵਧਾ ਕੇ ''ਵਾਈ ਪਲੱਸ'' ਸ਼੍ਰੇਣੀ ਕੀਤੀ ਗਈ

Wednesday, Feb 21, 2024 - 05:14 PM (IST)

ਭਾਜਪਾ ਨੇਤਾ ਅਸ਼ੋਕ ਚੌਹਾਨ ਦੀ ਸੁਰੱਖਿਆ ਵਧਾ ਕੇ ''ਵਾਈ ਪਲੱਸ'' ਸ਼੍ਰੇਣੀ ਕੀਤੀ ਗਈ

ਮੁੰਬਈ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ ਦੀ ਸੁਰੱਖਿਆ ਵਧਾ ਕੇ 'ਵਾਈ ਪਲੱਸ' ਸ਼੍ਰੇਣੀ ਕੀਤੀ ਗਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਰਾਜ ਪੁਲਸ ਨੇ ਮੁੰਬਈ ਅਤੇ ਗ੍ਰਹਿ ਨਗਰ ਨਾਂਦੇੜ 'ਚ ਸਥਿਤ ਚੌਹਾਨ ਦੇ ਘਰ ਵੀ ਸੁਰੱਖਿਆ ਵਧਾ ਦਿੱਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਰਾਜ ਪੁਲਸ ਨੇ ਮੁੰਬਈ ਅਤੇ ਗ੍ਰਹਿ ਨਗਰ ਨਾਂਦੇੜ ਸਥਿਤ ਚੌਹਾਨ ਦੇ ਘਰ ਵੀ ਸੁਰੱਖਿਆ ਵਧਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਚੌਹਾਨ ਨੂੰ 'ਵਾਈ' ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਸੀ। 'ਵਾਈ ਪਲੱਸ' ਸ਼੍ਰੇਣੀ ਦੀ ਸੁਰੱਖਿਆ 'ਚ 2 ਸੁਰੱਖਿਆ ਕਰਮੀ ਸ਼ਾਮਲ ਹੁੰਦੇ ਹਨ। 

ਅਧਿਕਾਰੀ ਨੇ ਕਿਹਾ ਕਿ ਖ਼ਤਰੇ ਦੇ ਸ਼ੱਕ ਨੂੰ ਧਿਆਨ 'ਚ ਰੱਖਦੇ ਹੋਏ ਰਾਜ ਪੁਲਸ ਦੇ ਵੀ.ਆਈ.ਪੀ. ਸੁਰੱਖਿਆ ਵਿਭਾਗ ਨੇ ਚੌਹਾਨ ਨੂੰ ਦਿੱਤੀ ਜਾ ਰਹੀ ਸੁਰੱਖਿਆ ਦੀ ਸ਼੍ਰੇਣੀ ਵਧਾ ਕੇ 'ਵਾਈ ਪਲੱਸ' ਕਰ ਦਿੱਤੀ ਹੈ। ਚੌਹਾਨ (65) ਪਿਛਲੇ ਹਫ਼ਤੇ ਕਾਂਗਰਸ ਛੱਡਣ ਤੋਂ ਬਾਅਦ ਸੱਤਾਧਾਰੀ ਭਾਜਪਾ 'ਚ ਸ਼ਾਮਲ ਹੋਏ ਸਨ। ਭਾਜਪਾ ਨੇ ਚੌਹਾਨ ਨੂੰ ਮਹਾਰਾਸ਼ਟਰ ਤੋਂ ਰਾਜ ਸਭਾ ਚੋਣਾਂ 'ਚ ਉਮੀਦਵਾਰ ਬਣਾਇਆ ਸੀ, ਜਿਸ 'ਚ ਮੰਗਲਵਾਰ ਨੂੰ ਉਨ੍ਹਾਂ ਨੂੰ ਬਿਨਾਂ ਵਿਰੋਧ ਚੁਣਿਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News