ਗੈਂਗਰੇਪ ਮਾਮਲੇ ''ਚ ਭਾਜਪਾ ਆਗੂ ਗ੍ਰਿਫ਼ਤਾਰ, ਪਾਰਟੀ ਨੇ ਦਿਖਿਆ ਬਾਹਰ ਦਾ ਰਸਤਾ
Monday, May 19, 2025 - 04:26 PM (IST)

ਨੈਸ਼ਨਲ ਡੈਸਕ : ਗੁਜਰਾਤ ਦੇ ਸੂਰਤ ਸ਼ਹਿਰ ਦੇ ਜਹਾਂਗੀਰਪੁਰਾ ਇਲਾਕੇ 'ਚ 23 ਸਾਲਾ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਭਾਜਪਾ ਦੇ ਵਾਰਡ ਨੰਬਰ 8 ਦੇ ਜਨਰਲ ਸਕੱਤਰ ਆਦਿੱਤਿਆ ਉਪਾਧਿਆਏ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ। ਮੁਲਜ਼ਮ ਨੇਤਾ ਦੇ ਨਾਲ ਉਸਦੇ ਦੋਸਤ ਗੌਰਵ ਸਿੰਘ ਨੂੰ ਵੀ ਸਮੂਹਿਕ ਜਬਰ-ਜਨਾਹ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦੇ ਅਨੁਸਾਰ ਲੜਕੀ ਨੂੰ ਸੈਰ ਕਰਵਾਉਣ ਦੇ ਬਹਾਨੇ ਮੁਲਜ਼ਮ ਨੇ ਆਪਣੀ ਕਾਰ 'ਚ ਸੁਵਾਲੀ ਬੀਚ 'ਤੇ ਲੈ ਗਿਆ। ਉੱਥੇ, ਉਸਨੇ ਉਸਨੂੰ ਨਸ਼ੀਲੀ ਦਵਾਈ ਪਿਲਾਈ ਅਤੇ ਇੱਕ ਹੋਟਲ 'ਚ ਲੈ ਗਿਆ, ਜਿੱਥੇ ਉਸਨੇ ਇਹ ਗੰਦਾ ਕੰਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਕੁੜੀ ਨੌਜਵਾਨ ਨੂੰ ਜਾਣਦੀ ਸੀ ਅਤੇ ਉਸ ਨਾਲ ਕਾਰ 'ਚ ਸੁਵਾਲੀ ਬੀਚ ਗਈ ਸੀ। ਦੋਸ਼ੀ ਰਾਤ ਨੂੰ ਕੁੜੀ ਨੂੰ ਘਰ ਛੱਡ ਕੇ ਚਲਾ ਗਿਆ। ਕੁੜੀ ਆਪਣੇ ਘਰ ਪਹੁੰਚਣ ਤੋਂ ਬਾਅਦ ਰੋ ਰਹੀ ਸੀ ਅਤੇ ਤੁਰਨ ਦੀ ਹਾਲਤ ਵਿੱਚ ਵੀ ਨਹੀਂ ਸੀ। ਜਦੋਂ ਪਰਿਵਾਰ ਨੇ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਉਨ੍ਹਾਂ ਨੂੰ ਸਾਰੀ ਘਟਨਾ ਦੱਸੀ। ਸਾਰੀ ਘਟਨਾ ਸੁਣ ਕੇ ਪਰਿਵਾਰ ਡਰ ਗਿਆ।
ਬਿਆਨ ਦਿੰਦਿਆ ਕੁੜੀ ਨੇ ਕਿਹਾ ਕਿ ਉਹ ਆਪਣੇ ਜਾਣਕਾਰਾਂ ਆਦਿੱਤਿਆ ਉਪਾਧਿਆਏ ਅਤੇ ਗੌਰਵ ਸਿੰਘ ਰਾਜਪੂਤ ਨਾਲ ਸੁਵਾਲੀ ਬੀਚ 'ਤੇ ਗਈ ਸੀ। ਦੋਵਾਂ ਨੇ ਉਸਨੂੰ ਕੋਈ ਨਸ਼ੀਲੀ ਦਵਾਈ ਦੇ ਦਿੱਤੀ ਜਿਸ ਕਾਰਨ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ, ਦੋਵੇਂ ਉਸਨੂੰ ਸੁਵਾਲੀ ਬੀਚ ਤੋਂ ਜਹਾਂਗੀਰਪੁਰਾ ਨਹਿਰ ਰੋਡ 'ਤੇ ਸਥਿਤ ਹੋਟਲ ਗ੍ਰੀਨ ਲੈ ਆਏ ਅਤੇ ਉਸ ਨਾਲ ਗੈਂਗਰੇਪ ਕੀਤਾ।
ਸਾਰੀ ਘਟਨਾ ਸੁਣਨ ਤੋਂ ਬਾਅਦ ਪਰਿਵਾਰ ਤੁਰੰਤ ਜਹਾਂਗੀਰਪੁਰਾ ਪੁਲਿਸ ਸਟੇਸ਼ਨ ਪਹੁੰਚਿਆ, ਜਿੱਥੇ ਲੜਕੀ ਨੇ ਆਪਣੀ ਹੱਡਬੀਤੀ ਸੁਣਾਈ। ਇਸ ਤੋਂ ਬਾਅਦ ਜਹਾਂਗੀਰਪੁਰਾ ਪੁਲਿਸ ਨੇ ਦੇਰ ਰਾਤ ਆਦਿੱਤਿਆ ਉਪਾਧਿਆਏ ਅਤੇ ਗੌਰਵ ਸਿੰਘ ਰਾਜਪੂਤ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਆਦਿਤਿਆ ਉਪਾਧਿਆਏ ਸੂਰਤ ਸ਼ਹਿਰ ਦੇ ਭਾਰਤੀ ਜਨਤਾ ਪਾਰਟੀ ਦੇ ਵਾਰਡ ਨੰਬਰ 8 ਦੇ ਜਨਰਲ ਸਕੱਤਰ ਵਜੋਂ ਕੰਮ ਕਰ ਰਿਹਾ ਸੀ। ਭਾਰਤੀ ਜਨਤਾ ਪਾਰਟੀ ਸੂਰਤ ਮਹਾਂਨਗਰ ਨੇ ਆਦਿੱਤਿਆ ਉਪਾਧਿਆਏ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8