ਭਾਜਪਾ ਪ੍ਰਧਾਨ JP ਨੱਢਾ ਨੇ ਸੰਗਮ ''ਚ ਲਗਾਈ ਡੁਬਕੀ

Saturday, Feb 22, 2025 - 05:09 PM (IST)

ਭਾਜਪਾ ਪ੍ਰਧਾਨ JP ਨੱਢਾ ਨੇ ਸੰਗਮ ''ਚ ਲਗਾਈ ਡੁਬਕੀ

ਪ੍ਰਯਾਗਰਾਜ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਸ਼ਨੀਵਾਰ ਨੂੰ ਇੱਥੇ ਸੰਗਮ 'ਚ ਡੁਬਕੀ ਲਗਾਈ। ਨੱਢਾ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਉੱਪ ਮੁੱਖ ਮੰਤਰੀ ਬ੍ਰਜੇਸ਼ ਪਾਠਕ, ਪ੍ਰਦੇਸ਼ ਦੇ ਮੰਤਰੀ ਸਵਤੰਤਰ ਦੇਵ ਸਿੰਘ ਅਤੇ ਮੰਤਰੀ ਨੰਦ ਗੋਪਾਲ ਗੁਪਤਾ ਨੇ ਵੀ ਸੰਗਮ 'ਚ ਇਸ਼ਨਾਨ ਕੀਤਾ। ਮੁੱਖ ਮੰਤਰੀ ਅਤੇ ਰਾਜ ਸਰਕਾਰ ਦੇ ਮੰਤਰੀਆਂ ਨਾਲ ਇਸ਼ਨਾਨ ਕਰਨ ਤੋਂ ਬਾਅਦ ਭਾਜਪਾ ਪ੍ਰਧਾਨ ਨੇ ਆਪਣੇ ਪਰਿਵਾਰ ਨਾਲ ਸੰਗਮ 'ਚ ਡੁਬਕੀ ਲਗਾਈ ਅਤੇ ਸੂਰਜ ਦੇਵ ਨੂੰ ਅਰਘ ਦਿੱਤਾ। ਨਾਲ ਹੀ ਉਨ੍ਹਾਂ ਨੇ ਮਾਂ ਗੰਗਾ ਨੂੰ ਸਾੜੀ, ਨਾਰੀਅਲ, ਫੁੱਲ ਆਦਿ ਵੀ ਭੇਟ ਕੀਤੇ। ਨੱਢਾ ਨਾਲ ਡੁਬਕੀ ਲਗਾਉਣ ਵਾਲਿਆਂ 'ਚ ਉਨ੍ਹਾਂ ਦੇ ਪਰਿਵਾਰ ਦੇ 2 ਬੱਚੇ ਵੀ ਸ਼ਾਮਲ ਸਨ।

ਅਧਿਕਾਰਤ ਬਿਆਨ ਅਨੁਸਾਰ, ਭਾਜਪਾ ਪ੍ਰਧਾਨ ਸ਼ਨੀਵਾਰ ਨੂੰ ਦੁਪਹਿਰ 'ਚ ਪ੍ਰਯਾਗਰਾਜ ਹਵਾਈ ਅੱਡੇ ਪਹੁੰਚੇ, ਜਿੱਥੇ ਉੱਪ ਮੁੱਖ ਮੰਤਰੀ ਬ੍ਰਜੇਸ਼ ਪਾਠਕ, ਪ੍ਰਦੇਸ਼ ਭਾਜਪਾ ਪ੍ਰਧਾਨ ਭੂਪੇਂਦਰ ਸਿੰਘ, ਪ੍ਰਦੇਸ਼ ਦੇ ਮੰਤਰੀ ਨੰਦ ਗੋਪਾਲ ਗੁਪਤਾ ਅਤੇ ਫੂਲਪੁਰ ਦੇ ਸੰਸਦ ਮੈਂਬਰ ਪ੍ਰਵੀਨ ਪਟੇਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮਹਾਕੁੰਭ ਨਗਰ ਦੇ ਅਰੈਲ ਪਹੁੰਚਣ 'ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਨੱਢਾ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਿਸ਼ਤੀ ਰਾਹੀਂ ਸੰਗਮ ਲੈ ਗਏ। ਇਸ ਦੌਰਾਨ ਨੱਢਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਸੰਗਮ 'ਚ ਚਹਿਕ ਰਹੇ ਸਾਈਬੇਰੀਅਨ ਪੰਛੀਆਂ ਨੂੰ ਦਾਣਾ ਵੀ ਖੁਆਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News