ਯੂ-ਵਿਨ ਪੋਰਟਲ ''ਤੇ 11 ਕਰੋੜ ਤੋਂ ਵੱਧ ਬੱਚਿਆਂ ਦੀ ਰਜਿਸਟ੍ਰੇਸ਼ਨ, ਕੇਂਦਰੀ ਮੰਤਰੀ ਜੇਪੀ ਨੱਢਾ ਨੇ ਰਾਜ ਸਭਾ ''ਚ ਦਿੱਤੀ ਜਾਣਕਾਰੀ
Tuesday, Feb 10, 2026 - 04:54 PM (IST)
ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਮੰਗਲਵਾਰ ਨੂੰ ਰਾਜ ਸਭਾ 'ਚ ਦੱਸਿਆ ਕਿ ਦੇਸ਼ 'ਚ ਨਿਯਮਤ ਟੀਕਾਕਰਨ ਦੇ ਪ੍ਰਬੰਧਨ ਅਤੇ ਨਿਗਰਾਨੀ ਲਈ ਬਣਾਏ ਗਏ ਯੂ-ਵਿਨ (U-Win) ਪੋਰਟਲ 'ਤੇ 3 ਫਰਵਰੀ ਤੱਕ 11.05 ਕਰੋੜ ਬੱਚਿਆਂ ਅਤੇ 3.75 ਕਰੋੜ ਗਰਭਵਤੀ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਰਾਜ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਇਕ ਸਵਾਲ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਡਿਜੀਟਲ ਪਲੇਟਫਾਰਮ ਰਾਹੀਂ ਹਰੇਕ ਲਾਭਪਾਤਰੀ ਕਿਊਆਰ (QR) ਕੋਡ ਅਧਾਰਿਤ ਟੀਕਾਕਰਨ ਸਰਟੀਫਿਕੇਟ ਡਾਊਨਲੋਡ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਾਲ 2025 'ਚ ਹੀ ਇਸ ਪੋਰਟਲ 'ਤੇ 8.01 ਕਰੋੜ ਲਾਭਪਾਤਰੀਆਂ ਨੂੰ ਰਜਿਸਟਰ ਕਰਕੇ ਉਨ੍ਹਾਂ ਨੂੰ ਡਿਜੀਟਲ ਸਰਟੀਫਿਕੇਟ ਮੁਹੱਈਆ ਕਰਵਾਏ ਗਏ ਹਨ।
ਟੀਕਾਕਰਨ ਲਈ ਭੇਜੇ ਗਏ 29 ਕਰੋੜ ਤੋਂ ਵੱਧ ਐੱਸ.ਐੱਮ.ਐੱਸ.
ਨੱਢਾ ਨੇ ਦੱਸਿਆ ਕਿ ਟੀਕਾਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਸਾਲ 2025 'ਚ ਲਾਭਪਾਤਰੀਆਂ ਨੂੰ ਯਾਦ ਦਿਵਾਉਣ ਵਾਲੇ (ਰੀਮਾਈਂਡਰ) 29.42 ਕਰੋੜ ਐੱਸ.ਐੱਮ.ਐੱਸ. ਭੇਜੇ ਗਏ। ਇਹ ਪੋਰਟਲ ਟੀਕਾਕਰਨ ਲਈ ਯੋਗ ਬੱਚਿਆਂ ਦੀ ਸੂਚੀ ਬਣਾਉਣ 'ਚ ਬਹੁਤ ਮਦਦਗਾਰ ਸਾਬਤ ਹੋ ਰਿਹਾ ਹੈ। ਬੱਚਿਆਂ ਨੂੰ ਸਮੇਂ-ਸਿਰ ਐੱਸ.ਐੱਮ.ਐੱਸ. ਅਲਰਟ ਭੇਜੇ ਜਾਂਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਨਿਰਧਾਰਿਤ ਖੁਰਾਕਾਂ ਮਿਲ ਸਕਣ।
ਸਿਹਤ ਕਰਮਚਾਰੀਆਂ ਦੀ ਭੂਮਿਕਾ
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਫਰੰਟਲਾਈਨ ਸਿਹਤ ਕਰਮਚਾਰੀਆਂ ਦੁਆਰਾ ਪਛਾਣੇ ਗਏ ਬੱਚਿਆਂ ਨੂੰ ਲੋੜੀਂਦੀਆਂ ਟੀਕਾਕਰਨ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਸਾਰਾ ਰਿਕਾਰਡ ਯੂ-ਵਿਨ ਪਲੇਟਫਾਰਮ 'ਤੇ ਦਰਜ ਕੀਤਾ ਜਾਂਦਾ ਹੈ। ਇਸ ਦਾ ਮੁੱਖ ਮਕਸਦ ਦੇਸ਼ ਦੇ ਹਰ ਬੱਚੇ ਦਾ ਨਿਯਮਤ ਟੀਕਾਕਰਨ ਪੂਰਾ ਕਰਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
