ਪ੍ਰਧਾਨ ਮੰਤਰੀ ਮੋਦੀ ਸਦਨ ’ਚ ਆਉਣ ਤੋਂ ਡਰੇ ਹੋਏ ਹਨ : ਰਾਹੁਲ ਗਾਂਧੀ

Tuesday, Feb 10, 2026 - 03:19 PM (IST)

ਪ੍ਰਧਾਨ ਮੰਤਰੀ ਮੋਦੀ ਸਦਨ ’ਚ ਆਉਣ ਤੋਂ ਡਰੇ ਹੋਏ ਹਨ : ਰਾਹੁਲ ਗਾਂਧੀ

ਨਵੀਂ ਦਿੱਲੀ (ਭਾਸ਼ਾ) - ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ’ਚ ਆਉਣ ਤੋਂ ਡਰੇ ਹੋਏ ਹਨ ਕਿਉਂਕਿ ਉਹ ਉਸ ਸੱਚਾਈ ਦਾ ਸਾਹਮਣਾ ਨਹੀਂ ਕਰ ਸਕਦੇ ਜਿਸ ਨੂੰ ਉਹ (ਰਾਹੁਲ) ਸਾਬਕਾ ਫ਼ੌਜ ਮੁਖੀ ਐੱਮ. ਐੱਮ. ਨਰਵਣੇ ਦੀ ਕਿਤਾਬ ਦੇ ਇਕ ਅੰਸ਼ ਦਾ ਹਵਾਲਾ ਦਿੰਦੇ ਹੋਏ ਸਾਹਮਣੇ ਰੱਖਣਾ ਚਾਹੁੰਦੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇ ਨਾਲ ਸਦਨ ’ਚ ਕਿਸੇ ਵਿਰੋਧੀ ਮੈਂਬਰ ਵੱਲੋਂ ‘ਹਮਲਾ ਕਰਨ’ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਅਤੇ ਜੇਕਰ ਕੋਈ ਅਜਿਹੀ ਹਰਕਤ ਕਰ ਦੇਵੇ ਤਾਂ ਐੱਫ. ਆਈ. ਆਰ. ਦਰਜ ਕਰ ਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਇਹ ਵੀ ਪੜ੍ਹੋ : 5 ਦਿਨ ਇੰਟਰਨੈੱਟ ਸੇਵਾਵਾਂ ਬੰਦ, ਹਿੰਸਾ ਭੜਕਣ ਕਾਰਨ ਉਖਰੁਲ 'ਚ ਸਥਿਤੀ ਤਣਾਅਪੂਰਨ

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਬੀਤੇ ਵੀਰਵਾਰ ਨੂੰ ਕਿਹਾ ਸੀ ਕਿ ਇਸ ਤੋਂ ਇਕ ਦਿਨ ਪਹਿਲਾਂ ਕਾਂਗਰਸ ਦੇ ਕਈ ਮੈਂਬਰ ਸਦਨ ਦੇ ਨੇਤਾ (ਪ੍ਰਧਾਨ ਮੰਤਰੀ) ਦੀ ਚੇਅਰ ਨੇੜੇ ਪਹੁੰਚ ਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਦੇ ਕਹਿਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ’ਚ ਨਹੀਂ ਆਏ। ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਗੱਲ ਕੁਝ ਦਿਨ ਪਹਿਲਾਂ ਸ਼ੁਰੂ ਹੋਈ ਜਦੋਂ ਨਰਵਣੇ ਦੀ ਕਿਤਾਬ ਦਾ ਮੁੱਦਾ ਆਇਆ ਅਤੇ ਸਰਕਾਰ ਨਹੀਂ ਚਾਹੁੰਦੀ ਸੀ ਕਿ ਮੈਂ ਉਸ ’ਤੇ ਕੋਈ ਵੀ ਚਰਚਾ ਕਰਾਂ। ਇਸ ਲਈ ਉਨ੍ਹਾਂ ਨੇ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ। ਉਨ੍ਹਾਂ ਨੇ ਮੈਨੂੰ ਬੋਲਣ ਨਹੀਂ ਦਿੱਤਾ। ਅਜਿਹਾ ਤਿੰਨ-ਚਾਰ ਵਾਰ ਹੋਇਆ।

ਇਹ ਵੀ ਪੜ੍ਹੋ : ਖੇਡ-ਖੇਡ 'ਚ ਜਵਾਕ ਨੇ ਨਿਗਲੀ 3 ਸੈਂਟੀਮੀਟਰ ਲੰਬੀ ਕਿੱਲ, ਹਸਪਤਾਲਾਂ ਨੇ ਖੜ੍ਹੇ ਕੀਤੇ ਹੱਥ, ਫਿਰ ਇੰਝ ਬਚੀ ਜਾਨ

ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਕਿਤਾਬ ਦਾ ਹਵਾਲਾ ਨਹੀਂ ਦੇ ਸਕਦਾ। ਫਿਰ ਮੈਂ ਕਿਹਾ ਕਿ ਮੈਂ ਕਿਤਾਬ ਦਾ ਨਹੀਂ, ਇਕ ਮੈਗਜ਼ੀਨ ਦਾ ਹਵਾਲਾ ਦੇ ਰਿਹਾ ਹਾਂ। ਓਦੋਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਮੈਗਜ਼ੀਨ ਦਾ ਵੀ ਹਵਾਲਾ ਨਹੀਂ ਦੇ ਸਕਦੇ। ਫਿਰ ਮੈਂ ਕਿਹਾ ਕਿ ਮੈਂ ਉਸ ’ਤੇ ਬੋਲਾਂਗਾ। ਓਦੋਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਉਸ ’ਤੇ ਬੋਲ ਵੀ ਨਹੀਂ ਸਕਦੇ। ਰੱਖਿਆ ਮੰਤਰੀ ਨੇ ਗਲਤ ਤਰੀਕੇ ਨਾਲ ਕਿਹਾ ਕਿ ਉਹ ਕਿਤਾਬ ਪ੍ਰਕਾਸ਼ਿਤ ਹੀ ਨਹੀਂ ਹੋਈ ਹੈ, ਜਦਕਿ ਸੱਚਾਈ ਇਹ ਹੈ ਕਿ ਉਹ ਕਿਤਾਬ ਪ੍ਰਕਾਸ਼ਿਤ ਹੋ ਚੁੱਕੀ ਹੈ ਅਤੇ ਸਾਡੇ ਕੋਲ ਉਸ ਦੀ ਇਕ ਕਾਪੀ ਵੀ ਹੈ।

ਇਹ ਵੀ ਪੜ੍ਹੋ : ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ, ਦੇਖੋ ਫਿਰ ਕੀ ਹੋਇਆ...

ਰਾਹੁਲ ਗਾਂਧੀ ਦਾ ਕਹਿਣਾ ਸੀ ਕਿ ਇਹ ਵੱਡਾ ਮੁੱਦਾ ਹੈ ਕਿ ਰਾਸ਼ਟਰਪਤੀ ਦੇ ਭਾਸ਼ਣ ’ਤੇ ਵਿਰੋਧੀ ਧਿਰ ਦੇ ਨੇਤਾ ਅਤੇ ਪੂਰੀ ਧਿਰ ਨੂੰ ਬੋਲਣ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਦੂਜਾ ਮੁੱਦਾ ਇਹ ਹੈ ਕਿ ਉਨ੍ਹਾਂ ਦੇ ਇਕ ਮੈਂਬਰ (ਨਿਸ਼ੀਕਾਂਤ ਦੂਬੇ) ਨੇ ਕਈ ਕਿਤਾਬਾਂ ਦਾ ਹਵਾਲਾ ਦਿੰਦੇ ਹੋਏ ਬਹੁਤ ਹੀ ਇਤਰਾਜ਼ਯੋਗ ਗੱਲਾਂ ਕਹੀਆਂ ਅਤੇ ਉਸ ’ਤੇ ਕੁਝ ਵੀ ਨਹੀਂ ਕਿਹਾ ਗਿਆ। ਉਹ ਜੋ ਚਾਹੁਣ, ਜਦੋਂ ਚਾਹੁਣ ਕਹਿ ਸਕਦੇ ਹਨ ਅਤੇ ਵਿਰੋਧੀ ਧਿਰ ਨੂੰ ਬੋਲਣ ਤੱਕ ਦੀ ਇਜਾਜ਼ਤ ਨਹੀਂ ਹੈ?

ਇਹ ਵੀ ਪੜ੍ਹੋ : 'ਸਮਾਗਮ 'ਚ ਨਾ ਆਏ ਤਾਂ ਨਹੀਂ ਮਿਲਣਗੇ 1500 ਰੁਪਏ', 'ਲਾਡਲੀ ਭੈਣਾਂ' ਨੂੰ ਮੰਤਰੀ ਦੀ ਖੁੱਲ੍ਹੀ ਚੇਤਾਵਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News