BJP ਪ੍ਰਧਾਨ ਬਣਦੇ ਹੀ ਜੇ. ਪੀ. ਨੱਢਾ ਬੋਲੇ- ਪੂਰੇ ਦੇਸ਼ ''ਚ ''ਕਮਲ'' ਪਹੁੰਚਾਵਾਂਗੇ

01/20/2020 6:17:30 PM

ਨਵੀਂ ਦਿੱਲੀ— ਅੱਜ ਭਾਵ ਸੋਮਵਾਰ ਨੂੰ ਭਾਜਪਾ ਨੂੰ ਨਵਾਂ ਪਾਰਟੀ ਪ੍ਰਧਾਨ ਮਿਲ ਗਿਆ ਹੈ। ਜੇ. ਪੀ. ਨੱਢਾ ਯਾਨੀ ਕਿ ਜਗਤ ਪ੍ਰਕਾਸ਼ ਨੱਢਾ ਨੂੰ ਭਾਜਪਾ ਨੇ ਨਵਾਂ ਪ੍ਰਧਾਨ ਚੁਣ ਲਿਆ ਹੈ। ਭਾਜਪਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਜੇ. ਪੀ. ਨੱਢਾ ਨੇ ਪਹਿਲੀ ਵਾਰ ਵਰਕਰਾਂ ਨੂੰ ਸੰਬੋਧਿਤ ਕੀਤਾ। ਦਿੱਲੀ ਸਥਿਤ ਪਾਰਟੀ ਹੈੱਡਕੁਆਟਰ 'ਚ ਹੋਏ ਸੁਆਗਤ ਸਮਾਰੋਹ 'ਚ ਉਨ੍ਹਾਂ ਨੇ ਕਿਹਾ ਕਿ 'ਜੋ ਵਿਸ਼ਵਾਸ, ਜੋ ਸਹਿਯੋਗ' ਮੇਰੇ 'ਚ ਜ਼ਾਹਰ ਕੀਤਾ ਹੈ, ਉਸ ਦਾ ਮੈਂ ਧੰਨਵਾਦੀ ਹਾਂ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਜ਼ਾਹਰ ਕਰਦਾ ਹਾਂ, ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਕਿ ਮੈਂ ਇਹ ਅਹੁਦਾ ਸੰਭਾਲਾਂ। ਬਿਨਾਂ ਕਿਸੇ ਵਿਰੋਧ ਮੈਨੂੰ ਜੋ ਕੰਮ ਕਰਨ ਦਾ ਮੌਕਾ ਦਿੱਤਾ ਹੈ, ਇਸ ਲਈ ਪ੍ਰਦੇਸ਼ ਦੀਆਂ ਸਾਰੀਆਂ ਇਕਾਈਆਂ ਦਾ ਧੰਨਵਾਦ ਕਰਦਾ ਹਾਂ। 

ਨੱਢਾ ਨੇ ਅੱਗੇ ਕਿਹਾ ਕਿ ਦੇਸ਼ 'ਚ ਸਭ ਤੋਂ ਮਜ਼ਬੂਤ ਪਾਰਟੀ ਭਾਜਪਾ ਹੈ। ਸਭ ਤੋਂ ਜ਼ਿਆਦਾ ਸੰਸਦ ਮੈਂਬਰ ਅਤੇ ਵਿਧਾਇਕ ਸਾਡੀ ਪਾਰਟੀ ਤੋਂ ਹਨ। ਅਸੀਂ ਰੁੱਕਣ ਵਾਲੇ ਨਹੀਂ ਹਾਂ, ਅਜੇ ਵੀ ਕੁਝ ਪ੍ਰਦੇਸ਼ ਬਚ ਗਏ ਹਨ। ਉੱਥੇ ਵੀ ਸਾਡਾ ਨਿਸ਼ਾਨਾ ਪੂਰਾ ਹੈ। ਆਉਣ ਵਾਲੇ ਸਮੇਂ 'ਚ ਪੂਰੇ ਭਾਰਤ 'ਚ ਭਾਜਪਾ ਦੇ 'ਕਮਲ' ਨੂੰ ਅਸੀਂ ਪਹੁੰਚਾਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਪੀ. ਐੱਮ. ਮੋਦੀ ਨੇ ਪਾਰਟੀ ਦੀ ਰੀਤੀ-ਨੀਤੀ ਬਾਰੇ ਚਰਚਾ ਕਰਦੇ ਹੋਏ ਦੱਸਿਆ ਸੀ ਕਿ ਅਸੀਂ ਕਿਵੇਂ ਦੂਜੀਆਂ ਪਾਰਟੀਆਂ ਤੋਂ ਵੱਖਰੇ ਹਾਂ। ਉਨ੍ਹਾਂ ਨੇ ਕਿਹਾ ਕਿ ਜਿਸ ਨੂੰ ਉੱਚ ਅਗਵਾਈ ਦਾ ਇੰਨਾ ਆਸ਼ੀਰਵਾਦ ਮਿਲਿਆ ਹੋਵੇ, ਤਾਂ ਮੈਂ ਪੂਰੀ ਤਾਕਤ ਨਾਲ ਅੱਗੇ ਵਧਾਂਗਾ।


Tanu

Content Editor

Related News