ਦੇਸ਼ ''ਚ ਮੁੜ ਬਦਲੇਗੀ ''ਸਿਆਸੀ ਤਸਵੀਰ''! ਝਾਰਖੰਡ ''ਚ BJP ਦਾ ਹਾਲ ਮਾੜਾ

12/23/2019 6:08:44 PM

ਰਾਂਚੀ/ਨਵੀਂ ਦਿੱਲੀ— ਦੇਸ਼ 'ਚ ਮੁੜ ਸਿਆਸੀ ਤਸਵੀਰ ਬਦਲੇਗੀ। ਭਾਜਪਾ ਪਾਰਟੀ ਯਾਨੀ ਕਿ ਬੀਜੇਪੀ ਝਾਰਖੰਡ 'ਚ ਵੀ ਹਾਰ ਦੀ ਨਜ਼ਰ ਆ ਰਹੀ ਹੈ। ਖਦਸ਼ੇ ਜ਼ਾਹਰ ਕੀਤੇ ਜਾ ਰਹੇ ਹਨ ਕਿ ਭਾਜਪਾ ਦੇ ਹੱਥੋਂ ਝਾਰਖੰਡ ਸੂਬਾ ਵੀ ਨਿਕਲ ਜਾਵੇਗਾ। ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਤੋਂ ਬਾਅਦ ਹੁਣ ਇਕ ਹੋਰ ਵੱਡਾ ਸੂਬਾ ਭਾਜਪਾ ਪਾਰਟੀ ਦੇ ਹੱਥੋਂ ਨਿਕਲਦਾ ਨਜ਼ਰ ਆ ਰਿਹਾ ਹੈ। ਗੱਲ 2014 ਦੀ ਕੀਤੀ ਜਾਵੇ ਤਾਂ ਭਾਜਪਾ ਕੋਲ 7 ਸੂਬੇ ਸਨ, ਜਦਕਿ 2018 ਵਿਚ ਇਹ ਵਧ ਕੇ 19 ਹੋ ਗਏ ਸਨ। ਯਾਨੀ ਕਿ ਭਾਜਪਾ ਅਤੇ ਉਸ ਦੇ ਗਠਜੋੜ ਦਲ ਇੰਨੇ ਸੂਬਿਆਂ 'ਚ ਸ਼ਾਸਨ ਕਰ ਰਹੇ ਸਨ। 2014 'ਚ ਲੋਕ ਸਭਾ ਚੋਣਾਂ ਮਗਰੋਂ ਭਾਜਪਾ ਨੇ ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ ਪਰ ਸਾਲ 2019 ਵਿਚ ਇਨ੍ਹਾਂ 'ਚੋਂ ਸਿਰਫ ਹਰਿਆਣਾ ਹੀ ਇਨ੍ਹਾਂ ਕੋਲ ਰਹਿ ਸਕਿਆ।

ਸਾਲ 2017 'ਚ ਭਾਜਪਾ ਦੇਸ਼ ਦੀ ਕਰੀਬ 68 ਫੀਸਦੀ ਆਬਾਦੀ 'ਤੇ ਸ਼ਾਸਨ ਕਰ ਰਹੀ ਸੀ ਯਾਨੀ ਕਿ ਉਸ ਕੋਲ ਇੰਨੇ ਸੂਬੇ ਸਨ, ਜਿੰਨੇ 'ਚ ਦੇਸ਼ ਦੀ ਇੰਨੀ ਆਬਾਦੀ ਰਹਿੰਦੀ ਸੀ। ਭਾਜਪਾ ਲਗਾਤਾਰ ਇਕ ਤੋਂ ਬਾਅਦ ਇਕ ਸੂਬੇ ਤੋਂ ਚੋਣਾਂ ਹਾਰ ਰਹੀ ਹੈ। ਅਜਿਹੇ ਵਿਚ ਉਮੀਦ ਲਾਈ ਜਾ ਰਹੀ ਹੈ ਕਿ ਜੇਕਰ ਭਾਜਪਾ ਝਾਰਖੰਡ ਚੋਣਾਂ ਹਾਰ ਜਾਂਦੀ ਹੈ ਤਾਂ 2019 ਦੇ ਅਖੀਰ ਤਕ ਭਾਜਪਾ ਸ਼ਾਸਿਤ ਸੂਬਿਆਂ 'ਚ ਸਿਰਫ 43 ਫੀਸਦੀ ਆਬਾਦੀ ਹੀ ਬਚ ਸਕੇਗੀ। ਸਾਲ 2019 'ਚ ਹੋਈਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਪਰ ਉਹ ਸਰਕਾਰ ਨਹੀਂ ਬਣਾ ਸਕੀ। ਉੱਥੇ ਹੀ ਝਾਰਖੰਡ ਵਿਚ ਭਾਜਪਾ ਦੀ ਸਰਕਾਰ ਬਣੇ, ਇਸ 'ਤੇ ਸ਼ੱਕ ਦੇ ਬੱਦਲ ਨਜ਼ਰ ਆ ਰਹੇ ਹਨ। ਇੱਥੇ ਦੱਸ ਦੇਈਏ ਕਿ ਭਾਜਪਾ ਲਗਾਤਾਰ ਦੇਸ਼ ਦੇ ਕਈ ਸੂਬਿਆਂ ਵਿਚ ਜਿੱਤਦੀ ਜਾ ਰਹੀ ਸੀ ਪਰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਕਾਂਗਰਸ ਨੇ ਜਦੋਂ ਵਿਧਾਨ ਸਭਾ ਚੋਣਾਂ ਜਿੱਤੀਆਂ ਤਾਂ ਭਾਜਪਾ ਦਾ ਵਿਜੇ ਰੱਥ ਰੁੱਕ ਗਿਆ।


Tanu

Content Editor

Related News