ਭਾਜਪਾ ਦੇ 2 ਚਿਹਰੇ, ਚੋਣਾਂ ਦੌਰਾਨ ਕਹਿੰਦੀ ਕੁਝ ਹੈ ਤੇ ਚੋਣਾਂ ਪਿੱਛੋਂ ਕਰਦੀ ਕੁਝ ਹੋਰ ਹੈ : ਮਮਤਾ
Thursday, Jan 19, 2023 - 12:03 PM (IST)
ਸ਼ਿਲਾਂਗ, (ਭਾਸ਼ਾ)– ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਭਾਜਪਾ ’ਤੇ ਹਮਲਾ ਬੋਲਦੇ ਹੋਏ ਦੋਸ਼ ਲਾਇਆ ਕਿ ਇਹ ਪਾਰਟੀ 2 ਚਿਹਰੇ ਵਾਲੀ ਹੈ, ਜੋ ਚੋਣਾਂ ਦੌਰਾਨ ਕਹਿੰਦੀ ਕੁਝ ਹੈ ਅਤੇ ਚੋਣਾਂ ਤੋਂ ਬਾਅਦ ਕਰਦੀ ਕੁਝ ਹੋਰ ਹੈ। ਮੇਘਾਲਿਆ ਦੇ ਗੋਰਾ ਹਿਲਸ ਜ਼ਿਲੇ ਵਿਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਬੈਨਰਜੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਤ੍ਰਿਣਮੂਲ ਕਾਂਗਰਸ ਇਕੋ-ਇਕ ਪਾਰਟੀ ਹੈ, ਜੋ ਪੂਰਬ ਉੱਤਰ ਸੂਬੇ ਵਿਚ ਬਿਹਤਰ ਸ਼ਾਸਨ ਪ੍ਰਦਾਨ ਕਰ ਸਕਦੀ ਹੈ ਕਿਉਂਕਿ ਇਹ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਦੀ ਹੈ।
ਚੋਣ ਕਮਿਸ਼ਨ ਵਲੋਂ ਬੁੱਧਵਾਰ ਨੂੰ ਜਾਰੀ ਚੋਣ ਪ੍ਰੋਗਰਾਮ ਮੁਤਾਬਕ ਮੇਘਾਲਿਆ ਵਿਚ 27 ਫਰਵਰੀ ਨੂੰ ਪੋਲਿੰਗ ਹੋਵੇਗੀ ਜਦਕਿ 2 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਕੇਂਦਰ ਦੀ ਭਾਜਪਾ ਸਰਕਾਰ ਸਿਰਫ ਉਸ ਦੀ ਪਾਰਟੀ ਦੇ ਸ਼ਾਸਨ ਵਾਲੇ ਸੂਬਿਆਂ ਨੂੰ ਹੀ ਧਨ ਮੁਹੱਈਆ ਕਰਵਾਉਂਦੀ ਹੈ। ਬੈਨਰਜੀ ਨੇ ਕਿਹਾ ਕਿ ਅਸੀਂ ਮੇਘਾਲਿਆ ਵਿਚ ਜਨਤਾ ਲਈ, ਜਨਤਾ ਵਲੋਂ ਅਤੇ ਜਨਤਾ ਦੀ ਸਰਕਾਰ ਚਾਹੁੰਦੇ ਹਾਂ।