ਦਲਿਤ ਅੱਤਿਆਚਾਰ ਮੁੱਦੇ ''ਤੇ ਗੁਜਰਾਤ ਭਾਜਪਾ ਨੇ ਕੇਜਰੀਵਾਲ ''ਤੇ ਹਮਲਾ ਬੋਲਿਆ

07/23/2016 10:30:11 AM

ਅਹਿਮਦਾਬਾਦ— ਊਨਾ ਦਲਿਤ ਅੱਤਿਆਚਾਰ ਮਾਮਲੇ ''ਤੇ ''ਆਪ'' ਮੁਖੀ ਅਰਵਿੰਦ ਕੇਜਰੀਵਾਲ ਦੇ ਭਾਜਪਾ ''ਤੇ ਦੋਸ਼ੀਆਂ ਨਾਲ ਮਿਲੀ ਭਗਤ ਦਾ ਦੋਸ਼ ਲਾਏ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਗੁਜਰਾਤ ਭਾਜਪਾ ਨੇ ''ਆਪ'' ਮੁਖੀ ''ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਸ ਤਰਕ ਨਾਲ ਤਾਂ ''ਆਪ'' ਨੂੰ ਵੀ ਆਪਣੇ ਸੰਸਦ ਮੈਂਬਰ ਭਗਵੰਤ ਮਾਨ ਦੀਆਂ ਕਰਤੂਤਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ।
ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਊਨਾ ਅੱਤਿਆਚਾਰ ਪੀੜਤਾਂ ਨਾਲ ਮੁਲਾਕਾਤ ਕੀਤੀ। ਰਾਜ ਭਾਜਪਾ ਬੁਲਾਰੇ ਭਰਤ ਪੰਡਯਾ ਨੇ ਕਿਹਾ,''''ਇਸ ਮੁੱਦੇ ''ਤੇ ਇਹ ਕਹਿ ਕੇ ਕਿ ਦਲਿਤ ਅੱਤਿਆਚਾਰ ਮਾਮਲੇ ''ਚ ਭਾਜਪਾ ਸਰਕਾਰ ਦੀ ਮਿਲੀਭਗਤ ਹੈ। ਕੇਜਰੀਵਾਲ ਨੇ ਪੂਰਨ ਰੂਪ ਨਾਲ ਆਪਣੀ ਸਮਝਦਾਰੀ ''ਚ ਕਮੀ ਨੂੰ ਉਜਾਗਰ ਕੀਤਾ ਹੈ। ਇਸ ਤਰ੍ਹਾਂ ਦੇ ਭਿਆਨਕ ਜ਼ੁਰਮ ''ਚ ਕੋਈ ਵੀ ਸਰਕਾਰ ਮਿਲੀਭਗਤ ਬਾਰੇ ਸੋਚ ਨਹੀਂ ਸਕਦੀ। ਜੇਕਰ ਇਹ ਪੈਮਾਨਾ ਲਾਗੂ ਕੀਤਾ ਜਾਂਦਾ ਹੈ ਤਾਂ ਕੀ ਦਿੱਲੀ ''ਚ ਹੋ ਰਹੇ ਸਾਰੇ ਮਾਮਲਿਆਂ ''ਚ ਉਨ੍ਹਾਂ ਦੀ ਸਰਕਾਰ ਦੀ ਵੀ ਮਿਲੀਭਗਤ ਹੈ?'''' ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕ ਕਾਂਗਰਸ ਅਤੇ ਕੇਜਰੀਵਾਲ ਵਰਗੇ ਲੋਕਾਂ ਨੂੰ ਗੁਜਰਾਤ ਦੇ ਸਮਾਜਿਕ ਤਾਣੇ-ਬਾਣੇ ਨੂੰ ਨਹੀਂ ਵਿਗਾੜਨ ਦੀ ਅਪੀਲ ਕਰਦੇ ਹਨ।


Disha

News Editor

Related News