ਕਿਸਾਨ ਅੰਦੋਲਨ 'ਤੇ ਕੰਗਨਾ ਦੇ ਬਿਆਨ ਤੋਂ ਨਾਰਾਜ਼ ਭਾਜਪਾ, ਦਿੱਤੀ ਇਹ ਨਸੀਹਤ

Monday, Aug 26, 2024 - 10:19 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਮਵਾਰ ਨੂੰ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਨੌਤ ਦੇ ਉਸ ਬਿਆਨ 'ਤੇ ਅਸਹਿਮਤੀ ਜਤਾਉਂਦੇ ਹੋਏ ਕਿਨਾਰਾ ਕਰ ਲਿਆ, ਜਿਸ 'ਚ ਉਸ ਨੇ ਕਿਹਾ ਸੀ ਕਿ ਪੰਜਾਬ 'ਚ ਕਿਸਾਨ ਅੰਦੋਲਨ ਦੇ ਨਾਂ 'ਤੇ ਸ਼ਰਾਰਤੀ ਅਨਸਰ ਹਿੰਸਾ ਫੈਲਾ ਰਹੇ ਸਨ ਅਤੇ ਉੱਥੇ ਜਬਰ ਜ਼ਿਨਾਹ ਤੇ ਕਤਲ ਹੋ ਰਹੇ ਸਨ। ਭਾਜਪਾ ਦੇ ਕੇਂਦਰੀ ਮੀਡੀਆ ਵਿਭਾਗ ਵਲੋਂ ਜਾਰੀ ਇਕ ਬਿਆਨ ਅਨੁਸਾਰ,''ਪਾਰਟੀ ਨੇ ਮੰਡੀ ਦੀ ਸੰਸਦ ਮੈਂਬਰ ਨੂੰ ਹਿਦਾਇਤ ਵੀ ਦਿੱਤੀ ਕਿ ਉਹ ਇਸ ਤਰ੍ਹਾਂ ਦੇ ਕੋਈ ਬਿਆਨ ਭਵਿੱਖ 'ਚ ਨਾ ਦੇਵੇ।'' ਇਕ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਕੰਗਨਾ ਨੇ ਇਹ ਵੀ ਕਿਹਾ ਸੀ ਕਿ ਤਿੰਨ ਵਿਵਾਦਿਤ ਖੇਤੀ ਬਿੱਲਾਂ ਨੂੰ ਵਾਪਸ ਲੈ ਲਿਆ ਗਿਆ, ਨਹੀਂ ਤਾਂ ਇਨ੍ਹਾਂ ਸ਼ਰਾਰਤੀ ਅਸਰਾਂ ਦੀ ਬਹੁਤ ਲੰਬੀ ਯੋਜਨਾ ਸੀ ਅਤੇ ਉਹ ਦੇਸ਼ 'ਚ ਕੁਝ ਵੀ ਕਰ ਸਕਦੇ ਸਨ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਲੈ ਕੇ ਕੰਗਨਾ ਰਣੌਤ ਦਾ ਫਿਰ ਵਿਵਾਦਤ ਬਿਆਨ, ਆਖ ਦਿੱਤੀ ਵੱਡੀ ਗੱਲ

PunjabKesari

ਬਿਆਨ 'ਚ ਕਿਹਾ ਗਿਆ,''ਭਾਜਪਾ ਸੰਸਦ ਮੈਂਬਰ ਕੰਗਨਾ ਰਨੌਤ ਵਲੋਂ ਕਿਸਾਨ ਅੰਦੋਲਨ ਬਾਰੇ ਦਿੱਤਾ ਗਿਆ ਬਿਆਨ, ਪਾਰਟੀ ਦੀ ਰਾਏ ਨਹੀਂ ਹੈ। ਭਾਜਪਾ ਕੰਗਨਾ ਰਨੌਤ ਦੇ ਬਿਆਨ ਨਾਲ ਅਸਹਿਮਤੀ ਜ਼ਾਹਰ ਕਰਦੀ ਹੈ। ਪਾਰਟੀ ਵਲੋਂ ਪਾਰਟੀ ਦੇ ਨੀਤੀਗਤ ਵਿਸ਼ਿਆਂ 'ਤੇ ਬੋਲਣ ਲਈ ਕੰਗਨਾ ਨੂੰ ਨਾ ਤਾਂ ਮਨਜ਼ੂਰੀ ਹੈ ਅਤੇ ਨਾ ਹੀ ਉਹ ਬਿਆਨ ਦੇਣ ਲਈ ਅਧਿਕ੍ਰਿਤ ਹੈ।'' ਬਿਆਨ 'ਚ ਕਿਹਾ ਗਿਆ ਕਿ ਭਾਜਪਾ ਵਲੋਂ ਕੰਗਨਾ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ ਕਿ ਉਹ ਇਸ ਤਰ੍ਹਾਂ ਦੇ ਕੋਈ ਬਿਆਨ ਭਵਿੱਖ 'ਚ ਨਾ ਦਿਓ। ਕੰਗਨਾ ਨੇ ਇਸ ਇੰਟਰਵਿਊ 'ਚ ਇਹ ਵੀ ਕਿਹਾ ਸੀ ਕਿ ਜੇਕਰ ਭਾਜਪਾ ਦੀ ਸੀਨੀਅਰ ਅਗਵਾਈ ਮਜ਼ਬੂਤ ਨਹੀਂ ਰਹਿੰਦੀ ਤਾਂ ਕਿਸਾਨ ਅੰਦੋਲਨ ਦੌਰਾਨ ਪੰਜਾਬ ਨੂੰ ਵੀ ਬੰਗਲਾਦੇਸ਼ ਬਣਾ ਦਿੱਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News