ਹਿਮਾਚਲ ਉਪ ਚੋਣਾਂ: ਭਾਜਪਾ ਚੋਣ ਕਮੇਟੀ ਦੀ ਬੈਠਕ ''ਚ ਹਾਈਕਮਾਨ ਨੂੰ ਭੇਜੀ ਲਿਸਟ

09/25/2019 1:58:27 PM

ਸ਼ਿਮਲਾ—ਹਿਮਾਚਲ 'ਚ 2 ਵਿਧਾਨ ਸਭਾ ਖੇਤਰਾਂ 'ਚ ਉਪ ਚੋਣਾਂ ਹੋਣੀਆਂ ਹਨ ਪਰ ਹੁਣ ਤੱਕ ਭਾਜਪਾ-ਕਾਂਗਰਸ ਉਮੀਦਵਾਰ ਤੈਅ ਨਹੀਂ ਕਰ ਸਕੀ ਹੈ। ਕਾਂਗਰਸ ਨੇ ਅਪਲਾਈ ਪ੍ਰੀਕਿਆ ਅਪਣਾਈ ਹੈ ਤਾਂ ਭਾਜਪਾ ਨੇ ਸ਼ਿਮਲਾ 'ਚ ਚੋਣ ਕਮੇਟੀ ਦੀ ਬੈਠਕ ਕੀਤੀ, ਤਾਂ ਕਿ ਉਮੀਦਵਾਰਾਂ ਦੇ ਨਾਂ ਤੈਅ ਹੋ ਸਕਣ। ਦਰਅਸਲ ਹਿਮਾਚਲ 'ਚ ਪਚਛਾਦ ਅਤੇ ਧਰਮਸ਼ਾਲਾ ਉਪ ਚੋਣਾਂ ਲਈ ਭਾਜਪਾ 'ਚ ਉਮੀਦਵਾਰਾਂ ਨੂੰ ਲੈ ਕੇ ਮੰਥਨ ਸ਼ੁਰੂ ਹੋ ਗਿਆ ਹੈ। ਸ਼ਿਮਲਾ 'ਚ ਪੀਟਰਹਾਕ 'ਚ ਮੰਗਲਵਾਰ ਸ਼ਾਮ ਭਾਜਪਾ ਸੂਬਾ ਚੋਣ ਕਮੇਟੀ ਦੀ ਬੈਠਕ ਹੋਈ, ਜਿਸ 'ਚ ਮੁੱਖ ਮੰਤਰੀ ਜੈਰਾਮ ਠਾਕੁਰ, ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ, ਭਾਜਪਾ ਪ੍ਰਧਾਨ ਸਤਪਾਲ ਸਿੰਘ ਸੱਤੀ ਸਮੇਤ ਸੰਗਠਨ ਮੰਤਰੀ ਪਵਨ ਰਾਣਾ ਅਤੇ ਚੋਣ ਕਮੇਟੀ ਦੇ ਮੈਂਬਰ ਪਹੁੰਚੇ। ਬੈਠਕ 'ਚ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਅਤੇ ਸੰਸਦ ਮੈਂਬਰ ਅਨੁਰਾਗ ਠਾਕੁਰ ਨਹੀ ਪਹੁੰਚ ਸਕੇ।

ਭਾਜਪਾ ਨੇ ਉਮੀਦਵਾਰਾਂ ਦਾ ਪੈਨਲ ਤਿਆਰ ਕਰ ਕੇਂਦਰੀ ਸੰਸਦੀ ਬੋਰਡ ਨੂੰ ਭੇਜਣ ਦਾ ਫੈਸਲਾ ਕਰ ਲਿਆ ਹੈ ਫਿਲਹਾਲ ਭਾਜਪਾ ਵੱਲੋਂ ਪੈਨਲ 'ਚ ਭੇਜੇ ਗਏ ਉਮੀਦਵਾਰਾਂ ਦੇ ਨਾਵਾਂ ਨੂੰ ਜਨਤਿਕ ਨਹੀਂ ਕੀਤੇ ਗਏ। ਮੀਡੀਆ ਰਿਪੋਰਟ ਮੁਤਾਬਕ ਭਾਜਪਾ ਨੇ ਪਚਛਾਦ ਤੋਂ 3 ਅਤੇ ਧਰਮਸ਼ਾਲਾ ਤੋਂ 4 ਨਾਂ ਹਾਈਕਮਾਨ ਨੂੰ ਭੇਜੇ ਹਨ।

ਸਾਬਕਾ ਸੀ. ਐੱਮ. ਸ਼ਾਂਤਾ ਕੁਮਾਰ ਨੇ ਵੀ ਕਿਹਾ ਹੈ ਕਿ ਉਮੀਦਵਾਰਾਂ ਦੇ ਨਾਵਾਂ 'ਤੇ ਆਖਰੀ ਮੋਹਰ ਕੇਂਦਰੀ ਸੰਸਦੀ ਬੋਰਡ ਹੀ ਲਗਾਏਗਾ ਪਰ ਇਹ ਦੋਵੇਂ ਸੀਟਾਂ ਭਾਜਪਾ ਕਾਫੀ ਵੋਟਾਂ ਨਾਲ ਜਿੱਤੇਗੀ। ਲੋਕ ਸਭਾ ਚੋਣਾਂ ਵੀ ਭਾਜਪਾ ਨੇ ਸ਼ਾਨਦਾਰ ਤਰੀਕੇ ਨਾਲ ਲੜੀਆਂ ਅਤੇ ਜਿੱਤ ਪ੍ਰਾਪਤ ਕੀਤੀ।


Iqbalkaur

Content Editor

Related News