ਬੰਦੂਕਧਾਰੀਆਂ ਨੇ ਭਾਜਪਾ ਨੇਤਾ ਦੇ ਪਰਿਵਾਰ 'ਤੇ ਚਲਾਈਆਂ ਗੋਲੀਆਂ 5 ਦੀ ਮੌਤ

Monday, Oct 07, 2019 - 10:04 AM (IST)

ਬੰਦੂਕਧਾਰੀਆਂ ਨੇ ਭਾਜਪਾ ਨੇਤਾ ਦੇ ਪਰਿਵਾਰ 'ਤੇ ਚਲਾਈਆਂ ਗੋਲੀਆਂ 5 ਦੀ ਮੌਤ

ਮੁੰਬਈ— ਮਹਾਰਾਸ਼ਟਰ ਦੇ ਜਲਗਾਓਂ 'ਚ ਭਾਜਪਾ ਨੇਤਾ ਸਮੇਤ ਉਨ੍ਹਾਂ ਦੇ ਪਰਿਵਾਰ ਦੇ 5 ਮੈਂਬਰਾਂ ਦੇ ਕਤਲ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਤਿੰਨਾਂ ਦੋਸ਼ੀਆਂ ਨੇ ਪੁਲਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਪੁਲਸ ਫਿਲਹਾਲ ਦੋਸ਼ੀਆਂ ਤੋਂ ਪੁੱਛ-ਗਿੱਛ 'ਚ ਜੁਟੀ ਹੈ। ਦੂਜੇ ਪਾਸੇ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨ ਬੰਦੂਕਧਾਰੀਆਂ ਨੇ ਭਾਜਪਾ ਨੇਤਾ ਰਵਿੰਦਰ ਖਰਾਤ (55) ਅਤੇ ਉਨ੍ਹਾਂ ਦੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਖਰਾਤ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਐਤਵਾਰ ਰਾਤ ਨੂੰ ਆਪਣੇ ਘਰ 'ਚ ਸਨ, ਉਦੋਂ ਬੰਦੂਕਧਾਰੀਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ।

ਹਮਲਾਵਰਾਂ ਕੋਲ ਪਿਸਤੌਲ ਅਤੇ ਚਾਕੂ ਸੀ
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,''ਹਮਲਾਵਰਾਂ ਕੋਲ ਦੇਸੀ ਪਿਸਤੌਲ ਅਤੇ ਚਾਕੂ ਸੀ। ਉਹ ਖਰਾਤ ਦੇ ਘਰ 'ਚ ਵੜੇ ਅਤੇ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।'' ਉਨ੍ਹਾਂ ਨੇ ਦੱਸਿਆ ਕਿ ਵਾਰਦਾਤ 'ਚ ਇਸਤੇਮਾਲ ਕੀਤੇ ਗਏ ਹਥਿਆਰਾਂ ਨੂੰ ਬਰਾਮਦ ਕਰ ਲਿਆ ਗਿਆ ਹੈ।

ਹਮਲਾਵਰਾਂ ਨੇ ਕੀਤਾ ਆਤਮਸਰਮਪਣ
ਅਧਿਕਾਰੀਆਂ ਨੇ ਕਿਹਾ,''ਹਮਲਾ ਕਰਨ ਤੋਂ ਬਾਅਦ ਹਮਲਾਵਰ ਹਾਦਸੇ ਵਾਲੀ ਜਗ੍ਹਾ ਤੋਂ ਫਰਾਰ ਹੋ ਗਏ ਅਤੇ ਉਨ੍ਹਾਂ ਨੇ ਬਾਅਦ 'ਚ ਪੁਲਸ ਕੋਲ ਜਾ ਕੇ ਆਤਮਸਮਰਪਣ ਕਰ ਦਿੱਤਾ। ਇਸ ਹਮਲੇ 'ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੇ ਇਲਾਜ ਦੌਰਾਨ ਹੀ ਦਮ ਤੋੜ ਦਿੱਤਾ। ਹਮਲੇ 'ਚ ਖਰਾਤ ਤੋਂ ਇਲਾਵਾ ਉਨ੍ਹਾਂ ਦੇ ਭਰਾ ਸੁਨੀਲ (56), ਬੇਟਿਆਂ ਪ੍ਰੇਮ ਸਾਗਰ (26) ਅਤੇ ਰੋਹਿਤ (25) ਅਤੇ ਇਕ ਹੋਰ ਵਿਅਕਤੀ ਗਜਾਰੇ ਦੀ ਮੌਤ ਹੋ ਗਈ।''

ਪੁਲਸ ਕਰ ਰਹੀ ਦੋਸ਼ੀਆਂ ਤੋਂ ਪੁੱਛ-ਗਿੱਛ
ਅਧਿਕਾਰੀ ਨੇ ਕਿਹਾ,''ਇਸ ਗੱਲ ਦੀ ਜਾਣਕਾਰੀ ਹਾਲੇ ਨਹੀਂ ਮਿਲ ਸਕੀ ਹੈ ਕਿ ਇਹ ਹਮਲਾ ਕਿਉਂ ਕੀਤਾ ਗਿਆ। ਬਾਜਾਰਪੇਠ ਪੁਲਸ ਥਾਣੇ 'ਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਤੋਂ ਪੁੱਛ-ਗਿੱਛ ਜਾਰੀ ਹੈ।''


author

DIsha

Content Editor

Related News