ਭਾਜਪਾ ਕੌਂਸਲਰ ਦੇ ਮੁੰਡੇ ਨੇ ਥਾਣੇਦਾਰ ਦੇ ਜੜ''ਤਾ ਥੱਪੜ ! ਨੋ-ਵਹੀਕਲ ਜ਼ੋਨ ''ਚ ਜਾਣ ਤੋਂ ਰੋਕਣ ''ਤੇ ਭੜਕਿਆ
Friday, Jan 02, 2026 - 12:56 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਨਵੇਂ ਸਾਲ ਦੇ ਮੌਕੇ 'ਤੇ ਸੱਤਾ ਦੇ ਨਸ਼ੇ ਵਿੱਚ ਧੁੱਤ ਇੱਕ ਭਾਜਪਾ ਆਗੂ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭਾਜਪਾ ਕੌਂਸਲਰ ਦੇ ਪੁੱਤਰ ਨੇ ਨਾ ਸਿਰਫ਼ ਡਿਊਟੀ 'ਤੇ ਤਾਇਨਾਤ ਇੱਕ ਥਾਣੇਗਾਰ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ, ਸਗੋਂ ਉਸ ਨੂੰ ਸਰੇਆਮ ਥੱਪੜ ਵੀ ਜੜ ਦਿੱਤਾ। ਹਾਲਾਤ ਇੰਨੇ ਖ਼ਰਾਬ ਹੋ ਗਏ ਕਿ ਪੁਲਸ ਅਧਿਕਾਰੀ ਨੂੰ ਆਪਣੀ ਜਾਨ ਬਚਾਉਣ ਲਈ ਇੱਕ ਸਥਾਨਕ ਦੁਕਾਨ ਵਿੱਚ ਲੁਕਣਾ ਪਿਆ।
ਨੋ ਐਂਟਰੀ 'ਚ ਬਾਈਕ ਲਿਜਾਣ ਤੋਂ ਰੋਕਣ 'ਤੇ ਭੜਕਿਆ
ਇਹ ਘਟਨਾ 1 ਜਨਵਰੀ 2026 ਦੀ ਸ਼ਾਮ ਨੂੰ ਵਾਰਾਣਸੀ ਦੇ ਚੌਕ ਥਾਣਾ ਖੇਤਰ ਦੇ ਮਣਿਕਰਣਿਕਾ ਘਾਟ 'ਤੇ ਵਾਪਰੀ। ਨਵੇਂ ਸਾਲ ਦੇ ਜਸ਼ਨਾਂ ਕਾਰਨ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਚੌਕੀ ਇੰਚਾਰਜ ਅਭਿਸ਼ੇਕ ਤ੍ਰਿਪਾਠੀ ਨੇ ਰਸਤਾ ਡਾਇਵਰਟ ਕੀਤਾ ਹੋਇਆ ਸੀ। ਇਸ ਦੌਰਾਨ ਭਾਜਪਾ ਕੌਂਸਲਰ ਬ੍ਰਿਜੇਸ਼ ਸ੍ਰੀਵਾਸਤਵ ਦਾ ਪੁੱਤਰ ਹਿਮਾਂਸ਼ੂ ਸ੍ਰੀਵਾਸਤਵ, ਜੋ ਕਿ ਭਾਜਪਾ ਯੁਵਾ ਮੋਰਚਾ ਦਾ ਅਹੁਦੇਦਾਰ ਵੀ ਹੈ, ਆਪਣੇ ਦੋ ਦੋਸਤਾਂ ਨਾਲ ਬਾਈਕ 'ਤੇ ਉੱਥੇ ਪਹੁੰਚਿਆ। ਜਦੋਂ ਥਾਣੇਦਾਰ ਨੇ ਉਨ੍ਹਾਂ ਨੂੰ 'ਨੋ ਐਂਟਰੀ' ਵਾਲੇ ਇਲਾਕੇ ਵਿੱਚ ਜਾਣ ਤੋਂ ਰੋਕਿਆ, ਤਾਂ ਹਿਮਾਂਸ਼ੂ ਨੇ ਆਪਣੀ ਪਛਾਣ ਦਾ ਰੋਅਬ ਦਿਖਾਉਂਦੇ ਹੋਏ ਗਾਲੀ-ਗਾਲੋਚ ਸ਼ੁਰੂ ਕਰ ਦਿੱਤੀ।
ਥਾਣੇਦਾਰ ਦੀ ਕੁੱਟਮਾਰ ਤੇ ਘਾਟ 'ਤੇ ਮਚੀ ਭਾਜੜ
ਗੱਲ ਇੰਨੀ ਵਧ ਗਈ ਕਿ ਹਿਮਾਂਸ਼ੂ ਅਤੇ ਉਸ ਦੇ ਸਾਥੀਆਂ ਨੇ ਥਾਣੇਦਾਰ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਥੱਪੜ ਮਾਰੇ। ਲਗਾਤਾਰ ਹੋ ਰਹੇ ਹਮਲੇ ਕਾਰਨ ਥਾਣੇਦਾਰ ਨੂੰ ਉੱਥੋਂ ਭੱਜਣਾ ਪਿਆ, ਜਿਸ ਨੂੰ ਦੇਖ ਕੇ ਘਾਟ 'ਤੇ ਮੌਜੂਦ ਲੋਕਾਂ ਵਿੱਚ ਭਾਜੜ ਮਚ ਗਈ। ਅਖੀਰ ਥਾਣੇਦਾਰ ਨੇ ਇੱਕ ਦੁਕਾਨ ਦੇ ਅੰਦਰ ਵੜ ਕੇ ਆਪਣੀ ਜਾਨ ਬਚਾਈ। ਸਥਾਨਕ ਲੋਕਾਂ ਦੇ ਵਿਰੋਧ ਤੋਂ ਬਾਅਦ ਪੁਲਸ ਨੇ ਦੋਸ਼ੀ ਹਿਮਾਂਸ਼ੂ ਨੂੰ ਹਿਰਾਸਤ ਵਿੱਚ ਲੈ ਲਿਆ, ਜਦਕਿ ਉਸ ਦੇ ਦੋ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ।
ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ
ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਹਿਮਾਂਸ਼ੂ ਵਿਰੁੱਧ 7CLA, 132BNS, 352 ਅਤੇ 351(2) ਵਰਗੀਆਂ ਗੰਭੀਰ ਧਾਰਾਵਾਂ ਤਹਿਤ ਐਫ.ਆਈ.ਆਰ. (FIR) ਦਰਜ ਕਰ ਲਈ ਹੈ। ਫਿਲਹਾਲ ਮੁਲਜ਼ਮ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਪੁਲਸ ਉਸ ਦੇ ਫ਼ਰਾਰ ਸਾਥੀਆਂ ਦੀ ਭਾਲ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
