ਮੱਧ ਪ੍ਰਦੇਸ਼ : ਆਪਸ ''ਚ ਭਿੜੇ ਭਾਜਪਾ-ਕਾਂਗਰਸੀ ਵਰਕਰ, ਇਕ-ਦੂਜੇ ''ਤੇ ਵਰ੍ਹਾਏ ਡੰਡੇ

05/19/2019 11:44:18 AM

ਝਾਬੁਆ (ਵਾਰਤਾ)— ਮੱਧ ਪ੍ਰਦੇਸ਼ ਦੇ ਝਾਬੁਆ ਜ਼ਿਲੇ ਪੇਟਲਾਵਦ ਵਿਧਾਨ ਸਭਾ ਖੇਤਰ ਦੇ ਉਮਰਕੋਟ ਵੋਟਿੰਗ ਕੇਂਦਰ ਵਿਚ ਅੱਜ ਸਵੇਰੇ ਵੋਟਿੰਗ ਦੌਰਾਨ ਭਾਜਪਾ ਅਤੇ ਕਾਂਗਰਸੀ ਵਰਕਰ ਆਪਸ ਵਿਚ ਭਿੜ ਗਏ, ਇਸ ਦੌਰਾਨ ਇਕ-ਦੂਜੇ 'ਤੇ ਡੰਡੇ ਵਰ੍ਹਾਏ। ਹਾਲਾਂਕਿ ਬਾਅਦ ਵਿਚ ਪੁਲਸ ਦੇ ਮੌਕੇ 'ਤੇ ਪਹੁੰਚ ਜਾਣ ਨਾਲ ਮਾਮਲਾ ਸ਼ਾਂਤ ਹੋ ਗਿਆ। ਪੁਲਸ ਸੂਤਰਾਂ ਮੁਤਾਬਕ ਪੇਟਲਾਵਦ ਵਿਧਾਨ ਸਭਾ ਖੇਤਰ ਦੇ ਉਮਰਕੋਟ ਵੋਟਿੰਗ ਕੇਂਦਰ 'ਤੇ ਸਵੇਰੇ ਵੋਟਿੰਗ ਚੱਲ ਰਹੀ ਸੀ। ਇਸ ਦੌਰਾਨ ਵੋਟਿੰਗ ਕੇਂਦਰ ਦੇ ਬਾਹਰ ਭਾਜਪਾ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਵੱਧਣ 'ਤੇ ਦੋਹਾਂ ਦਲਾਂ ਦੇ ਵਰਕਰਾਂ ਨੇ ਇਕ-ਦੂਜੇ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ।

ਇਸ ਦਰਮਿਆਨ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਅਤੇ ਦੋਹਾਂ ਦਲਾਂ ਦੇ ਵਰਕਰਾਂ ਨੂੰ ਉੱਥੋਂ ਖਦੇੜ ਦਿੱਤਾ। ਰਤਲਾਮ-ਝਾਬੁਆ ਸੰਸਦੀ ਸੀਟ ਲਈ ਅੱਜ ਸਵੇਰ ਤੋਂ ਵੋਟਿੰਗ ਜਾਰੀ ਹੈ। ਇਸ ਦੌਰਾਨ ਵੋਟਿੰਗ ਕੇਂਦਰ 'ਤੇ ਵੋਟਰਾਂ ਦੀ ਭੀੜ ਦੇਖੀ ਗਈ। ਗਿਆਰ੍ਹਾਂ ਵਜੇ ਤਕ ਇੱਥੇ 13 ਫੀਸਦੀ ਵੋਟਾਂ ਪੈ ਚੁੱਕੀਆਂ ਹਨ। ਇੱਥੇ ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ ਆਖਰੀ ਅਤੇ 7ਵੇਂ ਗੇੜ ਲਈ ਐਤਵਾਰ ਭਾਵ ਅੱਜ ਵੋਟਾਂ ਪੈ ਰਹੀਆਂ ਹਨ। ਆਖਰੀ ਗੇੜ ਵਿਚ 8 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਵੋਟਿੰਗ ਸ਼ਾਮ 6 ਵਜੇ ਤਕ ਹੋਵੇਗੀ।


Tanu

Content Editor

Related News