ਹਿਮਾਚਲ ਭਾਜਪਾ ਪ੍ਰਧਾਨ ਸਤਪਾਲ ਨੂੰ ਜ਼ਿਲਾ ਚੋਣ ਅਫਸਰ ਨੇ ਨੋਟਿਸ ਕੀਤਾ ਜਾਰੀ

04/25/2019 2:59:52 PM

ਮੰਡੀ-ਹਿਮਾਚਲ 'ਚ ਮੰਡੀ ਜ਼ਿਲੇ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਤਪਾਲ ਸਿੰਘ ਸਤੀ ਨੇ ਇੱਕ ਵਾਰ ਫਿਰ ਵਿਵਾਦਪੂਰਨ ਬਿਆਨ ਦਿੱਤਾ, ਜਿਸ ਨੂੰ ਲੈ ਕੇ ਜ਼ਿਲਾ ਚੋਣ ਅਫਸ਼ਰ ਨੇ ਸਤਪਾਲ ਸੱਤੀ ਨੂੰ ਨੋਟਿਸ ਜਾਰੀ ਕੀਤਾ ਹੈ। ਰਿਪੋਰਟ ਮੁਤਾਬਕ ਮੰਡੀ ਜ਼ਿਲੇ 'ਚ ਆਯੋਜਿਤ ਇਕ ਜਨਸਭਾ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਮੋਦੀ ਵੱਲ ਕਿਸੇ ਨੇ ਉਂਗਲੀ ਚੁੱਕੀ ਤਾਂ ਉਸ ਦੇ ਹੱਥਾਂ ਨੂੰ ਕੱਟ ਦਿੱਤਾ ਜਾਵੇਗਾ। ਇਸ ਜਨਸਭਾ ਦੌਰਾਨ ਸਾਬਕਾ ਪੀ. ਐੱਮ. ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ 'ਤੇ ਵੀ ਨਿਸ਼ਾਨਾ ਵਿੰਨਿਆ। 

PunjabKesari

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਸੱਤੀ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ 'ਚ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਇਤਰਾਜ਼ਯੋਗ ਟਿੱਪਣੀ ਕਰਦੇ ਹੋਏ ਨਜ਼ਰ ਆ ਰਹੇ ਸੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਚੋਣ ਕਮਿਸ਼ਨ ਨੇ 48 ਘੰਟੇ ਤੱਕ ਪ੍ਰਚਾਰ ਕਰਨ 'ਤੇ ਰੋਕ ਲਗਾ ਦਿੱਤੀ ਸੀ।


Iqbalkaur

Content Editor

Related News