ਭਾਜਪਾ 'ਚ ਕੋਈ ਮੁੱਖ ਮੰਤਰੀ ਬਣਨ ਦੇ ਲਾਇਕ ਨਹੀਂ : ਕੇਜਰੀਵਾਲ

02/06/2020 1:56:31 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਵੀਰਵਾਰ ਨੂੰ ਕਿਹਾ ਕਿ ਭਾਜਪਾ 'ਚ ਕੋਈ ਵੀ ਮੁੱਖ ਮੰਤਰੀ ਬਣਨ ਦੇ ਲਾਇਕ ਨਹੀਂ ਹੈ। ਦਿੱਲੀ ਦੀਆਂ 70 ਸੀਟਾਂ 'ਤੇ 8 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ 11 ਫਰਵਰੀ ਨੂੰ ਵੋਟਿੰਗ ਹੋਵੇਗੀ। ਕੇਜਰੀਵਾਲ ਨੇ ਇਕ ਇੰਟਰਵਿਊ 'ਚ ਕਿਹਾ ਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਕੌਣ ਹੋਵੇਗਾ। ਉਨ੍ਹਾਂ ਨੇ ਪੁੱਛਿਆ ਕਿ ਕੀ ਹੋਵੇਗਾ ਜੇਕਰ ਉਹ ਸੰਬਿਤ ਪਾਤਰਾ ਜਾਂ ਅਨੁਰਾਗ ਠਾਕੁਰ ਹੋਏ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਵਿਧਾਨ ਸਭਾ ਚੋਣਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਨਤੀਜੇ ਦੱਸਣਗੇ ਕਿ ਉਹ ਸਫ਼ਲ ਹੋਏ ਜਾਂ ਨਹੀਂ।

ਕੇਜਰੀਵਾਲ ਨੇ ਕਿਹਾ,''ਆਪ ਦੇ ਵੋਟਰ ਉਹ ਹਨ ਜੋ ਚੰਗੀ ਸਿੱਖਿਆ, ਮੈਡੀਕਲ ਸਹੂਲਤ, ਆਧੁਨਿਕ ਸੜਕਾਂ, 24 ਘੰਟੇ ਬਿਜਲੀ ਚਾਹੁੰਦੇ ਹਨ।'' ਸ਼ਾਹੀਨ ਬਾਗ 'ਚ ਨਾਗਰਿਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਜਾਰੀ ਪ੍ਰਦਰਸ਼ਨ 'ਤੇ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਦਿੱਲੀ ਵਿਧਾਨ ਸਭਾ ਚੋਣਾਂ ਕਾਰਨ ਭਾਜਪਾ ਨੇ ਸੜਕਾਂ ਸਾਫ਼ ਨਹੀਂ ਕਰਵਾਈਆਂ ਹਨ। ਕੇਜਰੀਵਾਲ ਨੇ ਪੁੱਛਿਆ,''ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਰਗ ਸਾਫ਼ ਕਰਨ ਤੋਂ ਕੀ ਰੋਕ ਰਿਹਾ ਹੈ? ਸੜਕ ਜਾਮ ਰੱਖਣ 'ਚ ਸ਼ਾਹ ਦਾ ਕੀ ਹਿੱਤ ਲੁਕਿਆ ਹੈ? ਉਹ ਦਿੱਲੀ ਦੇ ਲੋਕਾਂ ਨੂੰ ਪਰੇਸ਼ਾਨ ਅਤੇ ਪ੍ਰਦਰਸ਼ਨ 'ਤੇ ਗੰਦੀ ਰਾਜਨੀਤੀ ਕਿਉਂ ਕਰਨਾ ਚਾਹੁੰਦੇ ਹਨ?'' ਭਾਜਪਾ 'ਤੇ ਵਾਰ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਗਵਾ ਪਾਰਟੀ ਦੇ ਨੇਤਾ ਦਿੱਲੀ ਦੀਆਂ ਅਣਅਧਿਕਾਰਤ ਕਾਲੋਨੀਆਂ ਨੂੰ ਪੂਰੀ ਤਰ੍ਹਾਂ ਭੁੱਲ ਗਏ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ,''ਆਪ ਦੇ ਸੱਤਾ 'ਚ ਵਾਪਸ ਆਉਣ ਅਤੇ ਦਿੱਲੀ ਸਰਕਾਰ ਮੁਫ਼ਤ ਯੋਜਨਾਵਾਂ ਜਾਰੀ ਰੱਖੇਗੀ, ਅਸੀਂ ਅਜਿਹੀ ਜ਼ਰੂਰਤ ਪਈ ਤਾਂ ਅਜਿਹੀਆਂ ਹੋਰ ਯੋਜਨਾਵਾਂ ਲਿਆਵਾਂਗੇ।''


DIsha

Content Editor

Related News