ਤਿੰਨ ਤਲਾਕ ''ਤੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਭਾਜਪਾ ਦੀ ਲੱਗ ਸਕਦੀ ਹੈ ਲਾਟਰੀ

08/23/2017 2:03:10 PM

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲੇ 'ਚ ਮੁਸਲਿਮ ਕਮਿਊਨਟੀ 'ਚ ਪ੍ਰਚਲਿਤ ਇਕ ਵਾਰ 'ਚ ਤਿੰਨ ਤਲਾਕ ਕਹਿ ਕੇ ਤਲਾਕ ਦੇਣ ਦੀ 1400 ਸਾਲ ਪੁਰਾਣੀ ਪ੍ਰਥਾ ਖਤਮ ਕਰਦੇ ਹੋਏ ਇਸ ਨੂੰ ਪਵਿੱਤਰ ਕੁਰਾਨ ਦੇ ਸਿਧਾਂਤਾਂ ਦੇ ਖਿਲਾਫ ਅਤੇ ਇਸ ਨਾਲ ਇਸਲਾਮਿਕ ਸ਼ਰੀਆ ਕਾਨੂੰਨ ਦਾ ਉਲੰਘਣ ਕਰਨ ਸਮੇਤ ਅਧਾਰਾਂ 'ਤੇ ਰੱਦ ਕਰ ਦਿੱਤਾ। ਤਿੰਨ ਤਲਾਕ 'ਤੇ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਬਾਅਦ ਭਾਜਪਾ ਨੂੰ ਮੁਸਲਿਮ ਕਮਿਊਨਟੀ ਦੀ ਖਾਸ ਕਰਕੇ ਅੱਧੀ ਆਬਾਦੀ ਅਤੇ ਨੌਜਵਾਨਾਂ ਦਾ ਸਪਾਰਟ ਮਿਲ ਸਕਦਾ ਹੈ। ਭਾਜਪਾ ਨੂੰ ਲੋਕ ਸਭਾ ਦੀਆਂ 218 ਸੀਟਾਂ 'ਤੇ ਲਾਭ ਹੋਣ ਦੇ ਆਸਾਰ ਹਨ। ਭਾਜਪਾ ਇਸ ਮੁੱਦੇ ਨੂੰ ਆਉਣ ਵਾਲੇ 15 ਸੂਬਿਆਂ ਦੇ ਵਿਧਾਨ ਸਭਾ ਅਤੇ 2019 ਦੇ ਲੋਕ ਸਭਾ ਚੋਣਾਂ 'ਚ ਹੋਰ ਜ਼ੋਰ—ਸ਼ੋਰ ਨਾਲ ਚੁੱਕ ਸਕਦੀ ਹੈ।
ਭਾਜਪਾ ਦਾ ਹੋਵੇਗਾ ਲਾਭ
ਲੋਕ ਸਭਾ ਦੀਆਂ 543 ਸੀਟਾਂ 'ਚ 145 ਸੀਟਾਂ ਇਸ ਤਰ੍ਹਾਂ ਦੀਆਂ ਹਨ, ਜਿਨ੍ਹਾਂ 'ਤੇ 11 ਤੋਂ 20 ਫੀਸਦੀ ਮੁਸਲਿਮ ਆਬਾਦੀ ਹੈ। 35 ਸੀਟਾਂ ਇਸ ਤਰ੍ਹਾਂ ਦੀਆਂ ਹਨ, ਜਿਨ੍ਹਾਂ 'ਤੇ ਮੁਸਲਿਮ ਆਬਾਦੀ 30 ਫੀਸਦੀ ਤੋਂ ਵਧ ਹੈ। ਦੇਸ਼ 'ਚ ਸਭ ਤੋਂ ਵਧ 9 ਲੋਕ ਸਭਾ ਸੀਟਾਂ ਪੱਛਮੀ ਬੰਗਾਲ 'ਚ ਹਨ, ਜਿੱਥੇ 30 ਫੀਸਦੀ ਤੋਂ ਵਧ ਮੁਸਲਿਮ ਆਬਾਦੀ ਹੈ। ਇਸ ਦੇ ਇਲਾਵਾ ਉੱਤਰ ਪ੍ਰਦੇਸ਼ 'ਚ 8, ਕੇਰਲ 'ਚ 4, ਆਸਾਮ 'ਚ 4, ਬਿਹਾਰ 'ਚ 3 ਇਸ ਤਰ੍ਹਾਂ ਦੀਆਂ ਸੀਟਾਂ ਹਨ। ਉੱਥੇ ਜਿਨ੍ਹਾਂ 15 ਸੂਬਿਆਂ 'ਚ 2019 ਤੋਂ ਪਹਿਲਾਂ ਜਾਂ ਨਾਲ 'ਚ ਵਿਧਾਨ ਸਭਾ ਚੋਣ ਹੋਣ ਵਾਲੀਆਂ ਹਨ, ਉਨ੍ਹਾਂ 'ਚ 8 ਸੂਬੇ ਇਸ ਤਰ੍ਹਾਂ ਦੇ ਹਨ, ਜਿੱਥੇ 5 ਫੀਸਦੀ ਤੋਂ ਵਧ ਮੁਸਲਿਮ ਆਬਾਦੀ ਹੈ। ਇਨ੍ਹਾਂ 15 ਸੂਬਿਆਂ 'ਚ ਕੁੱਲ 1747 ਵਿਧਾਨ ਸਭਾ ਸੀਟਾਂ ਹਨ, ਇਨ੍ਹਾਂ 'ਚ ਕਰੀਬ 166 ਸੀਟਾਂ ਮੁਸਲਿਮ ਬਹੁਲ ਹਨ। ਸਗੋਂ ਕਰੀਬ 10.52 ਫੀਸਦੀ ਸੀਟਾਂ 'ਤੇ ਮੁਸਲਿਮ ਆਬਾਦੀ ਦਾ ਅਹਿਮ ਰੋਲ ਹੈ। ਫਿਲਹਾਲ, ਜਿਨ੍ਹਾਂ ਦੋ ਪ੍ਰਮੁੱਖ ਸੂਬਿਆਂ 'ਚ ਚੋਣਾਂ ਹੋਣ ਵਾਲੀਆਂ ਹਨ, ਉਨ੍ਹਾਂ 'ਚ ਗੁਜਰਾਤ ਅਤੇ ਕਰਨਾਟਕ ਸ਼ਾਮਲ ਹਨ। ਗੁਜਰਾਤ 'ਚ 34 ਸੀਟਾਂ ਅਤੇ ਕਰਨਾਟਕ 'ਚ 40 ਮੁਸਲਿਮ ਬਹੁਲ ਸੀਟਾਂ ਹਨ। ਕੋਰਟ ਦੇ ਤਿੰਨ ਤਲਾਕ 'ਤੇ ਫੈਸਲੇ ਦੇ ਬਾਅਦ ਭਾਜਪਾ ਦੀ ਲਾਟਰੀ ਨਿਕਲ ਸਕਦੀ ਹੈ ਅਤੇ ਉਸ ਨੂੰ 218 ਸੀਟਾਂ 'ਤੇ ਲਾਭ ਹੋ ਸਕਦਾ ਹੈ।


Related News