ਭਾਜਪਾ ਬੋਲੀ- ਜਿਸ ਵਾਹਨ ''ਚ ਭੋਜਨ ਵੰਡਣ ਦੀ ਮਨਜ਼ੂਰੀ, ਉਸ ''ਚ ਸ਼ਰਾਬ ਵੇਚ ਰਹੀ ਕਾਂਗਰਸ
Tuesday, Apr 21, 2020 - 07:55 PM (IST)

ਨਵੀਂ ਦਿੱਲੀ: ਭਾਜਪਾ ਨੇ ਕਾਂਗਰਸ ਦੀ ਯੁਵਾ ਸ਼ਾਖਾ ਦੇ ਵਰਕਰਾਂ ਨੂੰ ਸ਼ਰਾਬ ਤਸਕਰੀ ਵਿਚ ਫੜੇ ਜਾਣ ਨੂੰ ਲੈ ਕੇ ਵਿਰੋਧੀ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਇਸ ਨਾਲ ਕਾਂਗਰਸ ਪਾਰਟੀ ਦਾ ਚਰਿੱਤਰ ਸਾਹਮਣੇ ਆਇਆ ਹੈ। ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਦੋਸ਼ ਲਾਇਆ ਹੈ ਕਿ ਜਿਥੇ ਭਾਜਪਾ ਦੇ ਲੱਖਾਂ ਵਰਕਰ ਦੇਸ਼ਵਿਆਪੀ ਲਾਕਡਾਊਨ ਦੌਰਾਨ ਲੋੜਵੰਦ ਲੋਕਾਂ ਨੂੰ ਭੋਜਨ ਪਹੁੰਚਾਉਣ ਵਿਚ ਵਿਅਸਤ ਹਨ, ਉਥੇ ਹੀ ਕਾਂਗਰਸ ਦੇ ਅਹੁਦੇਦਾਰ ਰਾਸ਼ਟਰੀ ਰਾਜਧਾਨੀ ਵਿਚ ਮਹਿੰਗੀ ਸ਼ਰਾਬ ਦੀ ਤਸਕਰੀ ਕਰ ਰਹੇ ਹਨ। ਭਾਰਤੀ ਜਨਤਾ ਯੁਵਾ ਮੋਰਚਾ ਦੇ ਮੀਡੀਆ ਇੰਚਾਰਜ ਰੋਹਿਤ ਚਹਲ ਨੇ ਟਵੀਟ ਕੀਤਾ ਕਿ ਜਿਸ ਵਾਹਨ ਨੂੰ ਭੋਜਨ ਵੰਡਣ ਦੀ ਮਨਜ਼ੂਰੀ ਦਿੱਤੀ ਗਈ ਸੀ, ਉਸ ਦੀ ਵਰਤੋਂ ਸ਼ਰਾਬ ਦੀ ਵਿਕਰੀ ਦੇ ਲਈ ਕੀਤੀ ਜਾ ਰਹੀ ਹੈ। ਚਹਲ ਦਾ ਕਹਿਣਾ ਹੈ ਕਿ ਕਾਂਗਰਸ ਦੀ ਨੌਜਵਾਨ ਸ਼ਾਖਾ ਦੇ ਦੋ ਅਹੁਦੇਦਾਰ ਫੜੇ ਗਏ ਹਨ।
ਭਾਰਤੀ ਨੌਜਵਾਨ ਕਾਂਗਰਸ ਦੇ ਪ੍ਰਧਾਨ ਬੀ.ਵੀ. ਸ਼੍ਰੀਨਿਵਾਸ ਨੇ ਇਹਨਾਂ ਦੋਸ਼ਾਂ 'ਤੇ ਕਿਹਾ ਕਿ ਉਹਨਾਂ ਦੇ ਸੰਗਠਨ ਦੇ ਰਾਹਤ ਕਾਰਜਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਇਕ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ। ਸਾਡਾ ਦੋਸ਼ ਇਹ ਹੈ ਕਿ ਅਸੀਂ ਲੱਖਾਂ ਲੋਕਾਂ ਨੂੰ ਭੋਜਨ ਤੇ ਦਵਾਈ ਪਹੁੰਚਾ ਰਹੇ ਹਾਂ।