ਭਾਜਪਾ ਨੇ ਕੀਤੀ ਦਿੱਲੀ ਸਰਕਾਰ ਦੀਆਂ ਯੋਜਨਾਵਾਂ ਤੋਂ ''ਆਮ ਆਦਮੀ'' ਸ਼ਬਦ ਹਟਾਉਣ ਦੀ ਮੰਗ

03/21/2017 2:30:17 PM

ਨਵੀਂ ਦਿੱਲੀ— ਐੱਮ.ਸੀ.ਡੀ. (ਦਿੱਲੀ ਨਗਰ ਨਿਗਮ) ਚੋਣਾਂ ਤੋਂ ਪਹਿਲਾਂ ਦਿੱਲੀ ਭਾਜਪਾ ਦੇ ਇਕ ਵਫ਼ਦ ਨੇ ਰਾਜ ਚੋਣ ਕਮਿਸ਼ਨਰ ਐੱਸ.ਕੇ. ਸ਼੍ਰੀਵਾਸਤਵ ਨਾਲ ਮੁਲਾਕਾਤ ਕੀਤੀ ਅਤੇ ਮੋਹੱਲਾ ਕਲੀਨਿਕ ਸਮੇਤ ''ਆਪ'' ਸਰਕਾਰ ਵੱਲੋਂ ਸੰਚਾਲਤ ਯੋਜਨਾਵਾਂ ਦੇ ਨਾਂਵਾਂ ਤੋਂ ''ਆਮ ਆਦਮੀ'' ਸ਼ਬਦਾਂ ਨੂੰ ਹਟਾਉਣ ਲਈ ਉਨ੍ਹਾਂ ਤੋਂ ਨਿਰਦੇਸ਼ ਦੇਣ ਦੀ ਮੰਗ ਕੀਤੀ। ਵਫ਼ਦ ਦੀ ਅਗਵਾਈ ਕਰਨ ਵਾਲੇ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਾਤ ਨੇ ਕਿਹਾ ਕਿ ਤਿੰਨੋਂ ਸਥਾਨਕ ਬਾਡੀਆਂ ਦੇ ਅਧੀਨ ਆਉਣ ਵਾਲੇ ਸਾਰੇ ਇਲਾਕਿਆਂ ''ਚ ਚੋਣ ਜ਼ਾਬਤਾ ਲਾਗੂ ਹੈ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਪ੍ਰਚਾਰ ਦੌਰਾਨ ਉਸ ਦੇ ਅਧਿਕਾਰਤ ਰੂਤਬੇ ਦੀ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।
ਵਿਧਾਇਕ ਜਗਦੀਸ਼ ਪ੍ਰਧਾਨ ਅਤੇ ਓ.ਪੀ. ਸ਼ਰਮਾ ਸਮੇਤ ਭਾਜਪਾ ਨੇਤਾਵਾਂ ਨੇ ਸ਼੍ਰੀਵਾਸਤਵ ਨੂੰ ਆਪਣੀਆਂ ਮੰਗਾਂ ਦੇ ਸੰਬੰਧ ''ਚ ਇਕ ਮੰਗ ਪੱਤਰ ਵੀ ਸੌਂਪਿਆ। ਦਿੱਲੀ ਸਰਕਾਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ''ਚ ਕਰੀਬ 150 ''ਆਮ ਆਦਮੀ'' ਮੋਹੱਲਾ ਕਲੀਨਿਕ ਚਲਾਉਂਦੀ ਹੈ ਅਤੇ ਇਸ ਦੇ ਹੋਰਡਿੰਗ, ਬਿੱਲ ਬੋਰਡ ਅਤੇ ਬੈਨਰ ਆਦਿ ''ਤੇ ''ਆਮ ਆਦਮੀ'' ਸ਼ਬਦ ਪ੍ਰਮੁੱਖਤਾ ਨਾਲ ਲਿਖੇ ਹੁੰਦੇ ਹਨ। ਮੰਗ ਪੱਤਰ ''ਚ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਆਮ ਆਦਮੀ ਬਾਈਪਾਸ ਬੱਸ ਸੇਵਾ ਵੀ ਚਲਾਉਂਦੀ ਹੈ, ਜੋ ਸ਼ਹਿਰ ਦਾ ਇਕ ਵੱਡਾ ਹਿੱਸਾ ਕਵਰ ਕਰਦੀ ਹੈ।


Disha

News Editor

Related News