ਭਾਜਪਾ ਨੇ ਲੱਦਾਖ ਅਤੇ ਲਕਸ਼ਦੀਪ ’ਚ ਨਵੇਂ ਪ੍ਰਦੇਸ਼ ਪ੍ਰਧਾਨਾਂ ਦੀ ਕੀਤੀ ਨਿਯੁਕਤੀ

Sunday, Jan 09, 2022 - 03:34 PM (IST)

ਭਾਜਪਾ ਨੇ ਲੱਦਾਖ ਅਤੇ ਲਕਸ਼ਦੀਪ ’ਚ ਨਵੇਂ ਪ੍ਰਦੇਸ਼ ਪ੍ਰਧਾਨਾਂ ਦੀ ਕੀਤੀ ਨਿਯੁਕਤੀ

ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੰਘ ਸ਼ਾਸਿਤ ਲੱਦਾਖ ਅਤੇ ਲਕਸ਼ਦੀਪ ’ਚ ਐਤਵਾਰ ਨੂੰ ਨਵੇਂ ਪ੍ਰਦੇਸ਼ ਪ੍ਰਧਾਨਾਂ ਦੀ ਨਿਯੁਕਤੀ ਕੀਤੀ। ਲੱਦਾਖ ’ਚ ਫੁਨਚੋਕ ਸਟੇਂਜਿਨ ਨੂੰ ਅਤੇ ਲਕਸ਼ਦੀਪ ’ਚ ਕੇ.ਐੱਨ. ਕਸਮੀਕੋਇਆ ਨੂੰ ਪਾਰਟੀ ਦੀ ਕਮਾਨ ਸੌਂਪੀ ਗਈ ਹੈ। ਭਾਜਪਾ ਜਨਰਲ ਸਕੱਤਰ ਅਰੁਣ ਸਿੰਘ ਵਲੋਂ ਜਾਰੀ ਇਕ ਬਿਆਨ ’ਚ ਸੰਗਠਨ ਪੱਧਰ ’ਤੇ ਹੋਈਆਂ ਇਨ੍ਹਾਂ ਨਿਯੁਕਤੀਆਂ ਦੀ ਜਾਣਕਾਰੀ ਦਿੱਤੀ ਗਈ। 

PunjabKesari

ਉਨ੍ਹਾਂ ਦੱਸਿਆ ਕਿ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਲੱਦਾਖ ਅਤੇ ਲਕਸ਼ਦੀਪ ’ਚ ਨਵੀਆਂ ਨਿਯੁਕਤੀਆਂ ਨੂੰ ਹਰੀ ਝੰਡੀ ਦਿੱਤੀ ਹੈ। ਲੱਦਾਖ ’ਚ ਸਟੇਂਜਿਨ ਸੰਸਦ ਮੈਂਬਰ ਜਾਮਯਾਂਗ ਨਾਮਗਿਆਲ ਦਾ ਸਥਾਨ ਲੈਣਗੇ। ਉੱਥੇ ਹੀ ਕਸਮੀਕੋਇਆ ਲਕਸ਼ਦੀਪ ’ਚ ਅਬਦੁੱਲ ਖਾਦਰ ਹਾਜੀ ਦੀ ਜਗ੍ਹਾ ਲੈਣਗੇ।

PunjabKesari


author

DIsha

Content Editor

Related News