ਬਿਹਾਰ-ਰਾਜਸਥਾਨ ''ਚ ਭਾਜਪਾ ਨੇ ਐਲਾਨੇ ਨਵੇਂ ਪ੍ਰਧਾਨ, 6 ਸੂਬਿਆਂ ''ਚ ਇੰਚਾਰਜ ਵੀ ਕੀਤਾ ਨਿਯੁਕਤ

Friday, Jul 26, 2024 - 12:32 AM (IST)

ਨੈਸ਼ਨਲ ਡੈਸਕ - ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬਿਹਾਰ ਅਤੇ ਰਾਜਸਥਾਨ ਵਿੱਚ ਨਵੇਂ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ। ਦਲੀਪ ਜੈਸਵਾਲ ਨੂੰ ਬਿਹਾਰ ਭਾਜਪਾ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ ਜਦਕਿ ਮਦਨ ਰਾਠੌੜ ਨੂੰ ਰਾਜਸਥਾਨ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ- ਚਰਨਜੀਤ ਚੰਨੀ ਵੱਲੋਂ ਅੰਮ੍ਰਿਤਪਾਲ ਬਾਰੇ ਦਿੱਤੇ ਬਿਆਨ ਤੋਂ ਕਾਂਗਰਸ ਨੇ ਕੀਤਾ ਕਿਨਾਰਾ, ਕਿਹਾ-ਇਹ ਉਨ੍ਹਾਂ ਦੀ ਆਪਣੀ ਰਾਇ

ਬਿਹਾਰ ਵਿੱਚ ਸਮਰਾਟ ਚੌਧਰੀ ਦੀ ਥਾਂ ਦਲੀਪ ਜੈਸਵਾਲ (61) ਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਜੈਸਵਾਲ ਇਸ ਸਮੇਂ ਬਿਹਾਰ ਸਰਕਾਰ ਵਿੱਚ ਮਾਲ ਅਤੇ ਭੂਮੀ ਸੁਧਾਰ ਮੰਤਰੀ ਹਨ। ਉਹ 2009 ਤੋਂ ਲਗਾਤਾਰ ਬਿਹਾਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਹਨ ਅਤੇ ਇਹ ਉਨ੍ਹਾਂ ਦਾ ਤੀਜਾ ਕਾਰਜਕਾਲ ਹੈ। ਵੈਸ਼ਿਆ ਭਾਈਚਾਰੇ ਤੋਂ ਆਉਣ ਵਾਲੇ ਦਲੀਪ ਜੈਸਵਾਲ ਦੀ ਸੀਮਾਂਚਲ ਖੇਤਰ ਵਿੱਚ ਚੰਗੀ ਪਕੜ ਮੰਨੀ ਜਾਂਦੀ ਹੈ। ਉਹ ਲੰਬੇ ਸਮੇਂ ਤੱਕ ਬਿਹਾਰ ਭਾਜਪਾ ਦੇ ਖਜ਼ਾਨਚੀ ਰਹੇ ਹਨ। ਰਾਜ ਸਭਾ ਮੈਂਬਰ ਮਦਨ ਰਾਠੌੜ ਨੂੰ ਰਾਜਸਥਾਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਸ਼ੁੱਕਰਵਾਰ ਤੋਂ ਕਿਸਾਨਾਂ ਨੂੰ ਮਿਲੇਗੀ 14 ਘੰਟੇ ਬਿਜਲੀ, ਘੱਟ ਬਾਰਿਸ਼ ਦੀ ਸਥਿਤੀ ਨੂੰ ਦੇਖਦੇ ਹੋਏ CM ਨੇ ਲਿਆ ਫੈਸਲਾ

ਇਸ ਦੇ ਨਾਲ ਹੀ ਭਾਜਪਾ ਨੇ ਛੇ ਰਾਜਾਂ ਵਿੱਚ ਇੰਚਾਰਜ ਵੀ ਨਿਯੁਕਤ ਕੀਤੇ ਹਨ। ਭਾਜਪਾ ਨੇ ਹਰੀਸ਼ ਦਿਵੇਦੀ ਨੂੰ ਅਸਾਮ ਦਾ ਇੰਚਾਰਜ ਨਿਯੁਕਤ ਕੀਤਾ ਹੈ। ਸੰਸਦ ਮੈਂਬਰ ਅਤੁਲ ਗਰਗ ਨੂੰ ਚੰਡੀਗੜ੍ਹ, ਅਰਵਿੰਦ ਮੈਨਨ ਨੂੰ ਲਕਸ਼ਦੀਪ ਅਤੇ ਤਾਮਿਲਨਾਡੂ ਦਾ ਇੰਚਾਰਜ, ਰਾਜਸਥਾਨ ਦੇ ਰਾਧਾਮੋਹਨ ਦਾਸ ਅਗਰਵਾਲ ਅਤੇ ਤ੍ਰਿਪੁਰਾ ਦੇ ਡਾ: ਰਾਜਦੀਪ ਰਾਏ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


Inder Prajapati

Content Editor

Related News