ਦੀਵਾਲੀ ਤੇ ਛਠ ਪੂਜਾ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਤੇ ਬਿਹਾਰ ਲਈ ਚੱਲੇਗੀ ਸਪੈਸ਼ਲ ਟਰੇਨ

Wednesday, Sep 04, 2024 - 12:41 PM (IST)

ਦੀਵਾਲੀ ਤੇ ਛਠ ਪੂਜਾ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਤੇ ਬਿਹਾਰ ਲਈ ਚੱਲੇਗੀ ਸਪੈਸ਼ਲ ਟਰੇਨ

ਚੰਡੀਗੜ੍ਹ (ਲਲਨ) : ਤਿਉਹਾਰੀ ਸੀਜ਼ਨ ਸ਼ੁਰੂ ਹੋਣ ਵਿਚ ਇਕ ਮਹੀਨੇ ਦਾ ਸਮਾਂ ਬਚਿਆ ਹੈ, ਪਰ ਰੇਲਵੇ ਬੋਰਡ ਨੇ ਹੁਣ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜੰਮੂ ਤਵੀ ਤੋਂ ਵਾਇਆ ਅੰਬਾਲਾ ਤੋਂ ਗੋਰਖਪੁਰ ਅਤੇ ਵਾਰਾਣਸੀ ਦੇ ਲਈ ਸਪੈਸ਼ਲ ਟਰੇਨ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਟਰੇਨ ਅੰਬਾਲਾ ਤੋਂ 10 ਅਕਤੂਬਰ ਤੋਂ 15 ਨਵੰਬਰ ਤੱਕ ਚਲਾਈ ਜਾਵੇਗੀ। ਅੰਬਾਲਾ ਮੰਡਲ ਦੇ ਡੀ.ਆਰ.ਐੱਮ. ਨੇ ਦੱਸਿਆ ਕਿ ਚੰਡੀਗੜ੍ਹ ਅਤੇ ਅੰਬਾਲਾ ਤੋਂ ਚੱਲਣ ਵਾਲੀ ਲੰਬੇ ਰੂਟ ਦੀਆਂ ਸਾਰੀਆਂ ਰੇਲਗੱਡੀਆਂ ਫੂਲ ਹੋਣ ਦੇ ਕਾਰਨ ਸਪੈਸ਼ਲ ਟਰੇਨ ਚਲਾਉਣ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਰੇਲਗੱਡੀਆਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਹ ਦੋਵੇਂ ਰੇਲਗੱਡੀਆਂ 38 ਫੇਰੇ ਲਗਾਉਣਗੀਆਂ।
ਜੰਮੂਤਵੀ ਤੋਂ ਕੋਲਕਾਤਾ ਦੇ ਵਿਚ
ਜੰਮੂਤਵੀ ਤੋਂ ਵਾਇਆ ਅੰਬਾਲਾ ਹੁੰਦੇ ਹੋਏ ਕੋਲਕਾਤਾ ਤੱਕ ਗੱਡੀ ਨੰਬਰ-04682 ਹਰ ਮੰਗਲਵਾਰ ਨੂੰ 8 ਅਕਤੂਬਰ ਤੋਂ 12 ਨਵੰਬਰ ਤੱਕ ਚਲਾਈ ਜਾਵੇਗੀ। ਇਹ ਟਰੇਨ ਜੰਮੂਤਵੀ ਤੋਂ ਰਾਤ 11.20 ਵਜੇ ਚੱਲੇਗੀ ਅਤੇ ਸਵੇਰ 6.08 ਵਜੇ ਅੰਬਾਲਾ ਪਹੁੰਚੇਗੀ। ਇਸ ਤੋਂ ਬਾਅਦ ਇਹ ਟਰੇਨ ਦੂਜੇ ਦਿਨ ਦੁਪਹਿਰ 1 ਵਜੇ ਕੋਲਕਾਤਾ ਪਹੁੰਚ ਜਾਵੇਗੀ। ਕੋਲਕਾਤਾ ਤੋਂ ਇਹ ਟਰੇਨ ਹਰ ਬੁੱਧਵਾਰ 11.45 ਵਜੇ ਚੱਲੇਗੀ ਅਤੇ ਅੰਬਾਲਾ ਦੂਜੇ ਦਿਨ ਸਵੇਰ 5 ਵਜੇ ਪਹੁੰਚੇਗੀ। ਇਹ ਟਰੇਨ ਜੰਮੂਤਵੀ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਬਰੇਲੀ, ਸ਼ਾਹਜਹਾਂਪੁਰ, ਲਖਨਊ, ਰਾਏ ਬਰੇਲੀ, ਪ੍ਰਤਾਪਗੜ੍ਹ, ਵਾਰਾਣਸੀ, ਗਯਾ, ਧਨਬਾਦ, ਆਸਨਸੋਲ ਜੰਕਸ਼ਨ ਹੁੰਦੇ ਹੋਏ ਕੋਲਕਾਤਾ ਜਾਵੇਗੀ।
ਜੰਮੂਤਵੀ ਤੋਂ ਵਾਇਆ ਅੰਬਾਲਾ ਹੁੰਦੇ ਹੋਏ ਬਰੌਨੀ ਜੰਕਸ਼ਨ
ਰੇਲਵੇ ਦੇ ਵੱਲੋਂ ਜੰਮੂਤਵੀ ਤੋਂ ਬਰੌਨੀ ਦੇ ਲਈ ਦੂਜੀ ਸਪੈਸ਼ਲ ਟਰੇਨ ਚਲਾਈ ਹੈ। ਗੱਡੀ ਨੰਬਰ-04646 ਜੰਮੂਤਵੀ ਤੋਂ 10 ਅਕਤੂਬਰ ਤੋਂ 14 ਨਵੰਬਰ ਤੱਕ ਹਰ ਬੁੱਧਵਾਰ ਸਵੇਰ 5.45 ਵਜੇ ਚੱਲੇਗੀ। ਇਹ ਟਰੇਨ ਦੁਪਹਿਰ 12.40 ਵਜੇ ਅੰਬਾਲਾ ਅਤੇ ਅਗਲੇ ਦਿਨ ਦੁਪਹਿਰ 12.10 ਵਜੇ ਬਰੌਨੀ ਪਹੁੰਚ ਜਾਵੇਗੀ। ਵਾਪਸੀ ਵਿਚ ਗੱਡੀ ਨੰਬਰ 04645 ਬਰੌਨੀ ਤੋਂ ਹਰ ਸ਼ੁੱਕਰਵਾਰ ਦੁਪਹਿਰ 3.15 ਚੱਲੇਗੀ ਅਤੇ ਅਗਲੇ ਦਿਨ ਰਾਤ 10.30ਵਜੇ ਜੰਮੂਤਵੀ ਪਹੁੰਚੇਗੀ। ਇਹ ਟਰੇਨ ਜੰਮੂਤਵੀ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ, ਸਹਾਰਨਪੁਰ, ਲਕਸਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੌਂਡਾ, ਗੋਰਖਪੁਰ, ਛਪਰਾ, ਹਾਜੀਪੁਰ, ਸ਼ਾਹਪੁਰ, ਬਛਵਾੜਾ ਹੁੰਦੇ ਹੋਏ ਬਰੌਨੀ ਜਾਵੇਗੀ।


author

Babita

Content Editor

Related News