ਭਾਰਤੀ ਜਨਤਾ ਪਾਰਟੀ ਤੇ ਗਠਜੋੜ ਯੂ.ਪੀ. ਦੀਆਂ 403 ਸੀਟਾਂ ''ਤੇ ਲੜੇਗੀ ਚੋਣਾਂ : ਜੇ.ਪੀ. ਨੱਡਾ
Wednesday, Jan 19, 2022 - 07:35 PM (IST)
ਲਖਨਊ-ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ 'ਚ ਗਠਜੋੜ ਨੂੰ ਲੈ ਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਸਹਿਯੋਗੀਆਂ ਨਾਲ ਸੀਟ ਦੀ ਵੰਡ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਜੇ.ਪੀ. ਨੱਡਾ ਨੇ ਕਿਹਾ ਕਿ ਭਾਜਪਾ ਗਠਜੋੜ 'ਚ 403 ਸੀਟਾਂ 'ਤੇ ਚੋਣਾਂ ਲੜੇਗੀ। ਉਨ੍ਹਾਂ ਨੇ ਇਸ ਦੌਰਾਨ ਕਿਹਾ ਕਿ ਯੂ.ਪੀ. 'ਚ ਲਾਅ ਐਂਡ ਆਰਡਰ ਜਿੰਨਾ ਬਿਹਤਰ ਹੈ, ਅਜਿਹਾ ਪਹਿਲਾ ਕਦੇ ਨਹੀਂ ਰਿਹਾ। ਪੰਜ ਸਾਲ ਪਹਿਲੇ ਦੀ ਗੱਲ ਕੀਤੀ ਜਾਵੇ ਤਾਂ ਮਾਫੀਆ ਦੇ ਗਿਰੋਹ ਦਾ ਸਰਕਾਰ ਦੀ ਸੁਰੱਖਿਆ 'ਚ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ :ਇਜ਼ਰਾਈਲੀ ਮੰਤਰੀ ਦਾ ਪ੍ਰਦਰਸ਼ਨਕਾਰੀਆਂ 'ਤੇ NSO ਸਪਾਈਵੇਅਰ ਦੇ ਇਸਤੇਮਾਲ ਤੋਂ ਇਨਕਾਰ
ਆਮ ਆਦਮੀ ਡਰਿਆ ਹੋਇਆ ਸੀ ਪਰ ਹੁਣ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਆਮ ਜਨਤਾ ਲਈ ਕੰਮ ਕਰ ਰਹੀ ਹੈ। ਨੱਡਾ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ 'ਚ ਅਤੇ ਯੋਗੀ ਜੀ ਦੀਆਂ ਕੋਸ਼ਿਸ਼ਾਂ ਨਾਲ ਅੱਜ ਯੂ.ਪੀ. 'ਚ ਇਕ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਗੱਲ ਚਾਹੇ ਸਿੱਖਿਆ ਦੀ ਹੋਵੇ, ਕੁਨੈਕਟੀਵਿਟੀ ਦੀ ਹੋਵੇ, ਨਿਵੇਸ਼ ਦੀ ਹੋਵੇ, ਹਰ ਥਾਂ ਵੱਡੇ ਪੱਧਰ 'ਤੇ ਕੰਮ ਕਰ ਹੋ ਰਿਹਾ ਹੈ ਜੋ ਵਿਰੋਧੀਆਂ ਨੂੰ ਪਸੰਦ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਇਹ ਯੂ.ਪੀ. 'ਚ ਕੰਮ ਹੋਏ ਹਨ ਉਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਜੋ ਭਾਜਪਾ ਨੇ ਜਨਤਾ ਨਾਲ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਨ ਦਾ ਕੰਮ ਕੀਤਾ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਭੇਜੇ ਗਏ ਪੈਕੇਟ ਰਾਹੀਂ ਦੇਸ਼ 'ਚ ਫੈਲਿਆ ਹੋ ਸਕਦੈ ਓਮੀਕ੍ਰੋਨ : ਚੀਨ
ਗਠਜੋੜ ਨੂੰ ਲੈ ਕੇ ਅਨੁਪ੍ਰਿਆ ਪਟੇਲ ਨੇ ਕੀਤੀ ਪ੍ਰੈੱਸ ਕਾਨਫਰੰਸ
ਅਨੁਪ੍ਰਿਆ ਪਟੇਲ ਨੇ ਕਿਹਾ ਕਿ ਸਾਡਾ ਗਠਜੋੜ ਵਿਕਾਸ ਅਤੇ ਸਮਾਜਿਕ ਨਿਆਂ ਦਾ ਕਾਕਟੇਲ ਸਾਬਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਮਾਜ ਦੇ ਅੰਤਿਮ ਵਿਅਕਤੀ ਨੂੰ ਅਧਿਕਾਰ ਦਿਵਾਉਣ ਦਾ ਕੰਮ ਕੀਤਾ ਹੈ। ਪਿਛੜੇ ਵਰਗ ਦੇ ਰਾਖਵੇਂਕਰਨ ਦੀ ਗੱਲ ਜਾਂ ਫਿਰ ਓ.ਬੀ.ਸੀ. ਕ੍ਰੀਮੀਲੇਅਰ ਵਧਾ ਕੇ 6 ਤੋਂ 8 ਲੱਖ ਕਰਨ ਦੀ ਹੋਵੇ। ਪਟੇਲ ਨੇ ਕਿਹਾ ਕਿ ਨੀਟ 'ਚ ਪਿਛੜੇ ਵਰਗ ਦੀ ਗੱਲ ਪ੍ਰਧਾਨ ਮੰਤਰੀ ਨੇ ਸਾਰਿਆਂ ਦਾ ਲਗਾਤਾਰ ਵਿਕਾਸ ਕੀਤਾ। ਉੱਤਰ ਪ੍ਰਦੇਸ਼ 'ਚ 69 ਹਜ਼ਾਰ ਅਧਿਆਪਕਾਂ ਦੀ ਭਰਤੀ 'ਚ ਹੋਈ ਗੜਬੜੀ ਨੂੰ ਮੁੱਖ ਮੰਤਰੀ ਯੋਗੀ ਨੇ ਦੂਰ ਕਰਨ ਦਾ ਕੰਮ ਕੀਤਾ ਹੈ। ਅਸੀਂ 2022 'ਚ ਇਸ ਨੂੰ ਲੈ ਕੇ ਜਾਵਾਂਗੇ। ਪਿਛੜਾ ਵਰਗ ਮੰਤਰਾਲਾ ਬਣਾਉਣ ਦੀ ਸਾਡੀ ਇਕ ਮੰਗ ਹੈ। ਉਮੀਦ ਹੈ ਕਿ ਪ੍ਰਧਾਨ ਮੰਤਰੀ ਇਸ 'ਤੇ ਵਿਚਾਰ ਕਰਨਗੇ ਕਿਉਂਕਿ ਉੱਤਰ ਪ੍ਰਦੇਸ਼ ਵਰਗੇ ਸੂਬੇ 'ਚ ਪਿਛੜੀ ਆਬਾਦੀ 50 ਫੀਸਦੀ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ : NKRS ਟਰੱਕਿੰਗ ਦੀ 17ਵੀਂ ਵਰ੍ਹੇਗੰਢ ਮੌਕੇ ਫਰਿਜ਼ਨੋ ‘ਚ ਲੱਗੀਆਂ ਰੌਣਕਾਂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।