ਬੀਜੇਪੀ ਅਤੇ AIADMK ਮਿਲਕੇ ਲੜਨਗੇ ਤਾਮਿਲਨਾਡੂ ਵਿਧਾਨਸਭਾ ਚੋਣਾਂ: ਜੇਪੀ ਨੱਡਾ
Saturday, Jan 30, 2021 - 10:25 PM (IST)
ਨਵੀਂ ਦਿੱਲੀ : ਬੀਜੇਪੀ ਅਤੇ AIADMK ਤਾਮਿਲਨਾਡੂ ਵਿਧਾਨਸਭਾ ਚੋਣਾਂ ਮਿਲਕੇ ਲੜਨਗੇ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਸ਼ਨੀਵਾਰ ਨੂੰ ਮਦੂਰਈ ਰੈਲੀ ਵਿੱਚ ਇਸਦਾ ਐਲਾਨ ਕੀਤਾ। ਇਸ ਸਾਲ ਤਾਮਿਲਨਾਡੂ ਵਿੱਚ ਵਿਧਾਨਸਭਾ ਚੋਣਾਂ ਹੋਣੀਆਂ ਹਨ।
ਨੱਡਾ ਨੇ ਕਿਹਾ ਕਿ ਐੱਮ.ਜੀ.ਆਰ., ਜੈਲਲਿਤਾ ਨਾਲ ਅਸੀਂ ਪਾਇਆ ਕਿ ਉਨ੍ਹਾਂ ਨੇ ਖੇਤਰੀ ਇੱਛਾਵਾਂ ਨੂੰ ਰਾਸ਼ਟਰੀ ਇੱਛਾਵਾਂ ਨਾਲ ਮਿਲਾਉਣ ਦਾ ਕੰਮ ਕੀਤਾ। ਨੱਡਾ ਨੇ ਕਿਹਾ ਕਿ ਬੀਜੇਪੀ ਨੇ ਅਗਲੀਆਂ ਚੋਣਾਂ ਵਿੱਚ ਸੱਤਾਧਾਰੀ ਏ.ਆਈ.ਏ.ਡੀ.ਐੱਮ.ਕੇ. ਅਤੇ ਹੋਰ ਸਮਾਨ ਸੋਚ ਵਾਲੀਆਂ ਪਾਰਟੀਆਂ ਨਾਲ ਮਿਲ ਕੇ ਚੋਣਾਂ ਲੜੇਗੀ।
ਬੀਜੇਪੀ ਪ੍ਰਧਾਨ ਨੇ ਕਿਹਾ ਕਿ ਬੀਜੇਪੀ ਸਰਕਾਰ ਨੇ ਦੇਸ਼ ਦੇ ਸਾਰੇ ਹਿੱਸਿਆਂ ਨਾਲ ਤਾਮਿਲਨਾਡੂ ਦੇ ਵਿਕਾਸ ਨੂੰ ਯਕੀਨੀ ਕੀਤਾ ਹੈ। ਕੋਵਿਡ ਪ੍ਰਬੰਧਨ, ਕੋਰੋਨਾ ਵੈਕਸੀਨ, ਸਰਹੱਦ ਸੁਰੱਖਿਆ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ ਆਪਣੀ ਵਚਨਬੱਧਤਾ ਵਿਖਾਈ ਹੈ। ਤਾਮਿਲਨਾਡੂ ਦੀਆਂ ਸਾਰੀਆਂ ਸਮਸਿਆਵਾਂ ਨੂੰ ਮੋਦੀ ਸਰਕਾਰ ਦੂਰ ਕਰੇਗੀ। ਤੁਹਾਡੇ ਰਾਜਨੀਤਕ ਅਤੇ ਸਾਮਾਜਕ ਸਮਰਥਨ ਨਾਲ ਹੀ ਇਹ ਸੰਭਵ ਹੋ ਸਕੇਗਾ। ਜੇਕਰ ਤੁਸੀਂ ਤਮਿਲ ਸੰਸਕ੍ਰਿਤੀ ਦੀ ਸੁਰੱਖਿਆ ਚਾਹੁੰਦੇ ਹੋ ਤਾਂ ਇਹ ਉਦੋਂ ਸੰਭਵ ਹੋਵੇਗਾ ਜਦੋਂ ਬੀਜੇਪੀ ਨਾਲ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦਾ ਕੰਮ ਹੋਵੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।