ਪੁਲਵਾਮਾ ਦੇ ਸ਼ਹੀਦਾਂ ਦਾ ਖੂਨ ਬੇਕਾਰ ਨਹੀਂ ਜਾਏਗਾ: ਸ਼ਾਹ

02/22/2019 5:57:16 PM

ਰਾਮਨਾਥਪੁਰਮ–ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ  ਪੁਲਵਾਮਾ ਦੇ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਦਾ ਖੂਨ ਬੇਕਾਰ ਨਹੀਂ ਜਾਏਗਾ। ਅੱਜ ਇਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਗ ਸਰਕਾਰ ਅੱਤਵਾਦ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ 'ਤੇ ਚੱਲ ਰਹੀ ਹੈ। ਉਨ੍ਹਾਂ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਤਾਮਿਲਨਾਡੂ ਦੇ 2 ਜਵਾਨਾਂ ਨੂੰ ਵੀ ਆਪਣੀ ਸ਼ਰਧਾਂਜਲੀ ਭੇਟ ਕੀਤੀ। 

ਤਾਮਿਲਨਾਡੂ 'ਚ ਭਾਜਪਾ ਅਤੇ ਸੱਤਾਧਾਰੀ ਅੰਨਾਦਰਮੁਕ ਦੇ ਵਿਚਾਲੇ ਮੰਗਲਵਾਰ ਨੂੰ ਹੋਏ ਗਠਜੋੜ ਤੋਂ ਬਾਅਦ ਪਹਿਵੀ ਵਾਰ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਸ਼ਾਹ ਨੇ ਤਾਮਿਲਨਾਡੂ ਅਤੇ ਪਾਂਡੂਚਿਰੀ 'ਚ ਸਾਰੀਆਂ 40 ਲੋਕ ਸਭਾ ਸੀਟਾਂ 'ਤੇ ਗਠਜੋੜ ਦੇ ਉਮੀਦਵਾਰਾਂ ਨੂੰ ਜਤਾਉਣ ਲਈ ਕੰਮ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅੰਨਾਦਰਮੁਕ ਹੋਵੇ, ਪੀ. ਐੱਮ. ਕੇ. ਹੋਵੇ ਜਾਂ ਭਾਜਪਾ ਹੋਵੇ, ਪਾਰਟੀ ਵਰਕਰਾਂ ਨੂੰ ਗਠਜੋੜ ਦੇ ਉਮੀਦਵਾਰਾਂ ਨੂੰ ਜਤਾਉਣ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਮੋਦੀ ਮੁੜ ਪ੍ਰਧਾਨ ਮੰਤਰੀ ਬਣ ਸਕਣ।


Iqbalkaur

Content Editor

Related News