ਭਾਜਪਾ ਪਰਿਵਾਰਵਾਦ ਨਾਲ ਨਹੀਂ ਚੱਲਦੀ : ਅਮਿਤ ਸ਼ਾਹ

01/20/2020 5:21:22 PM

ਨਵੀਂ ਦਿੱਲੀ— ਜਗਤ ਪ੍ਰਕਾਸ਼ ਨੱਢਾ (ਜੇ.ਪੀ. ਨੱਢਾ) ਨੂੰ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਚੁਣ ਲਿਆ ਗਿਆ ਹੈ। ਸੋਮਵਾਰ ਨੂੰ ਦਿੱਲੀ ਸਥਿਤ ਪਾਰਟੀ ਹੈੱਡ ਕੁਆਰਟਰ 'ਚ ਸਵਾਗਤ ਸਮਾਰੋਹ ਦਾ ਆਯੋਜਨ ਹੋਇਆ। ਜਿਸ ਨੂੰ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਕਾਂਗਰਸ 'ਤੇ ਤੰਜ਼ ਕੱਸਿਆ ਅਤੇ ਕਿਹਾ ਕਿ ਭਾਜਪਾ ਪਰਿਵਾਰਵਾਦ ਨਾਲ ਨਹੀਂ ਚੱਲਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਸਾਰਿਆਂ ਲਈ ਖੁਸ਼ੀ, ਆਨੰਦ ਅਤੇ ਮਾਣ ਦਾ ਵਿਸ਼ਾ ਹੈ ਕਿ ਭਾਜਪਾ ਨੇ ਇਕ ਵਾਰ ਫਿਰ ਆਪਣੀ ਪਰੰਪਰਾ ਦੀ ਅਗਵਾਈ ਕਰਦੇ ਹੋਏ ਇਕ ਆਮ ਵਰਕਰ ਦੇ ਰੂਪ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜੇ.ਪੀ. ਨੱਢਾ ਨੂੰ ਸਾਡਾ ਰਾਸ਼ਟਰੀ ਪ੍ਰਧਾਨ ਚੁਣਿਆ।

ਵੰਸ਼ਵਾਦ 'ਤੇ ਨਹੀਂ ਚੱਲਦੀ ਹੈ ਭਾਜਪਾ
ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇਸ਼ ਦੀਆਂ ਸਾਰੀਆਂ ਪਾਰਟੀਆਂ ਤੋਂ ਇਸ ਲਈ ਵੱਖ ਪਾਰਟੀ ਦਿਖਾਈ ਪੈਂਦੀ ਹੈ, ਕਿਉਂਕਿ ਇਹ ਪਾਰਟੀ ਨਾ ਤਾਂ ਜਾਤ-ਪਾਤ ਦੇ ਆਧਾਰ 'ਤੇ ਚੱਲਦੀ ਹੈ ਅਤੇ ਨਾ ਹੀ ਵੰਸ਼ਵਾਦ 'ਤੇ ਚੱਲਦੀ ਹੈ। ਦੇਸ਼ 'ਚ ਕਈ ਹੋਰ ਪਾਰਟੀਆਂ ਆਪਣੇ ਲੋਕਤੰਤਰੀ ਰੂਪ ਨੂੰ ਗਵਾ ਚੁਕੀ ਹੈ। ਇਨ੍ਹਾਂ 'ਚ ਆਪਣੇ ਪਰਿਵਾਰ ਵਾਲਿਆਂ ਨੂੰ ਹੀ ਪ੍ਰਧਾਨ, ਮੁੱਖ ਮੰਤਰੀ ਬਣਾਉਣ ਦੀ ਹੋੜ ਮਚੀ ਰਹਿੰਦੀ ਹੈ। ਸਿਰਫ਼ ਭਾਜਪਾ ਹੀ ਅਜਿਹੀ ਪਾਰਟੀ ਹੈ, ਜੋ ਪਰਿਵਾਰਵਾਦ 'ਤੇ ਨਹੀਂ ਚੱਲਦੀ।

ਸਾਢੇ 5 ਸਾਲ ਪਾਰਟੀ ਦੀ ਸੇਵਾ ਕਰਨ ਦਾ ਮਿਲਿਆ ਮੌਕਾ- ਸ਼ਾਹ
ਸ਼ਾਹ ਨੇ ਕਿਹਾ ਕਿ ਸਾਢੇ 5 ਸਾਲਾਂ ਤੱਕ ਇਸ ਪਾਰਟੀ ਦੇ ਪ੍ਰਧਾਨ ਦੇ ਰੂਪ 'ਚ ਮੈਨੂੰ ਵੀ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਪ੍ਰਧਾਨ ਦੇ ਤੌਰ 'ਤੇ ਕੰਮ ਕਰਦੇ ਹੋਏ ਕੁਝ ਗਲਤੀਆਂ ਹੋਈਆਂ ਹੋਣਗੀਆਂ ਪਰ ਸਾਰਿਆਂ ਨੇ ਮੈਨੂੰ ਪਾਰਟੀ ਚਲਾਉਣ 'ਚ ਸਮਰਥਨ ਕੀਤਾ। ਹੁਣ ਨਵੇਂ ਪਾਰਟੀ ਪ੍ਰਧਾਨ ਦੀ ਅਗਵਾਈ 'ਚ ਅੱਗੇ ਪਾਰਟੀ ਨੂੰ ਨਵੇਂ ਮੁਕਾਮ 'ਤੇ ਲਿਜਾਉਣ ਲਈ ਤਿਆਰ ਹੈ। ਅੱਜ ਭਾਜਪਾ ਦੇ ਪ੍ਰਧਾਨ ਦੇ ਗੌਰਵਸ਼ਾਲੀ ਅਹੁਦੇ ਦੀ ਪਰੰਪਰਾ 'ਚ ਨੱਢਾ 11ਵੇਂ ਪ੍ਰਧਾਨ ਬਣ ਕੇ ਆਉਣ ਵਾਲੇ ਦਿਨਾਂ 'ਚ ਸਾਡਾ ਮਾਰਗਦਰਸ਼ਨ ਕਰਨ ਵਾਲੇ ਹਨ। ਮੈਂ ਜੇ.ਪੀ. ਨੱਢਾ ਨੂੰ ਦਿਲੋਂ, ਦੇਸ਼ ਦੇ ਕਰੋੜਾਂ ਵਰਕਰਾਂ ਵਲੋਂ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ।


DIsha

Content Editor

Related News