ਭਾਜਪਾ ਨੇ ਜਾਰੀ ਕੀਤੀ 8 ਉਮੀਦਵਾਰਾਂ ਦੀ ਸੂਚੀ, ਜੇਤਲੀ UP ਤੋਂ ਰਾਜਸਭਾ ਮੈਂਬਰ

Wednesday, Mar 07, 2018 - 10:03 PM (IST)

ਨਵੀਂ ਦਿੱਲੀ— ਵਿੱਤ ਮੰਤਰੀ ਅਰੁਣ ਜੇਤਲੀ ਉੱਤਰ ਪ੍ਰਦੇਸ਼ ਤੋਂ ਅਤੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਮੱਧ ਪ੍ਰਦੇਸ਼ ਤੋਂ ਉੱਚ ਸਦਨ ਲਈ ਚੋਣ ਲੜਨਗੇ। ਭਾਜਪਾ ਕੇਂਦਰੀ ਚੋਣ ਕਮੇਟੀ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਜੇਤਲੀ ਅਜੇ ਗੁਜਰਾਤ ਤੋਂ ਅਤੇ ਧਰਮਿੰਦਰ ਬਿਹਾਰ ਤੋਂ ਰਾਜਸਭਾ ਮੈਂਬਰ ਹਨ।
ਭਾਜਪਾ ਨੇ ਬੁੱਧਵਾਰ ਨੂੰ ਰਾਜਸਭਾ ਚੋਣਾਂ ਲਈ ਉਮੀਦਵਾਰਾਂ ਦੇ ਰੂਪ 'ਚ 7 ਕੇਂਦਰੀ ਮੰਤਰੀਆਂ ਅਤੇ ਇਕ ਮੁੱਖ ਸਕੱਤਰ ਦੇ ਨਾਂ ਦਾ ਐਲਾਨ ਕੀਤਾ ਹੈ, ਜੋ ਵੱਖ-ਵੱਖ ਸੂਬਿਆਂ ਤੋਂ ਚੋਣਾਂ ਲੜਨਗੇ। ਸਮਾਜਿਕ ਨਿਆਂ ਅਤੇ ਇੰਮਪਾਵਰਮੈਂਟ ਮੰਤਰੀ ਥਾਵਰਚੰਦ ਗਹਿਲੋਤ ਮੱਧ ਪ੍ਰਦੇਸ਼ ਤੋਂ, ਵਿਧੀ ਅਤੇ ਨਿਆਂ ਮੰਤਰੀ ਰਵੀਸ਼ੰਕਰ ਪ੍ਰਸਾਦ ਬਿਹਾਰ ਤੋਂ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਜੇ. ਪੀ. ਨੱਢਾ ਹਿਮਾਚਲ ਪ੍ਰਦੇਸ਼ ਤੋਂ ਚੋਣਾਂ ਲੜਨਗੇ।
ਕੇਂਦਰੀ ਮੰਤਰੀ ਪੁਰਸ਼ੋਤਮ ਰੂਪਾਲਾ ਅਤੇ ਮਨਸੁਖ ਮੰਡਾਵਿਸ਼ ਗੁਜਰਾਤ ਤੋਂ ਉੱਚ ਸਦਨ ਲਈ ਚੋਣਾਂ ਲੜਨਗੇ। ਪਾਰਟੀ ਮੁੱਖ ਸਕੱਤਰ ਭੁਪਿੰਦਰ ਯਾਦਵ ਰਾਜਸਥਾਨ ਤੋਂ ਰਾਜਸਭਾ ਚੋਣਾਂ ਲੜਨਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰੇ 7 ਆਗੂਆਂ ਦਾ ਕਾਰਜਕਾਲ 2 ਅਪ੍ਰੈਲ ਨੂੰ ਸਮਾਪਤ ਹੋ ਰਿਹਾ ਹੈ ਅਤੇ ਇਨ੍ਹਾਂ ਦੀ ਉੱਚ ਸਦਨ ਲਈ ਚੋਣ ਤੈਅ ਮੰਨੀ ਜਾ ਰਹੀ ਹੈ।


Related News