BJP ਦੇ ਸੋਸ਼ਲ ਮੀਡੀਆ ਹੈਂਡਲ ’ਤੇ ਹਿਟਲਰ ਨਾਲ ਕੀਤੀ ਇੰਦਰਾ ਗਾਂਧੀ ਦੀ ਤੁਲਨਾ, FIR ਦਰਜ
Friday, Jun 27, 2025 - 03:20 PM (IST)

ਬੈਂਗਲੁਰੂ (ਭਾਸ਼ਾ) - ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕਰਨਾਟਕ ਇਕਾਈ ਦੇ ਸੋਸ਼ਲ ਮੀਡੀਆ ਹੈਂਡਲ ’ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤੁਲਨਾ ਅਡੌਲਫ ਹਿਟਲਰ ਨਾਲ ਕਰਨ ਵਾਲੀ ਇਕ ਕਥਿਤ ਪੋਸਟ ਨੂੰ ਲੈ ਕੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਇਹ ਕਾਰਵਾਈ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ (ਕੇ. ਪੀ. ਸੀ. ਸੀ.) ਦੇ ਜਨਰਲ ਸਕੱਤਰ ਐੱਸ. ਮਨੋਹਰ ਵੱਲੋਂ 25 ਜੂਨ ਨੂੰ ਹਾਈ ਗਰਾਊਂਡਸ ਪੁਲਸ ਸਟੇਸ਼ਨ ਵਿਚ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ।
ਇਹ ਵੀ ਪੜ੍ਹੋ : 'ਪਾਣੀ 'ਚ ਹਲਦੀ' ਪਾਉਣ ਦੀ ਜੇ ਤੁਸੀਂ ਵੀ ਬਣਾ ਰਹੇ ਹੋ Reel ਤਾਂ ਸਾਵਧਾਨ! ਘਰ 'ਚ ਭੂਤਾਂ ਨੂੰ ਦੇ ਰਹੇ ਹੋ ਸੱਦਾ
ਮਨੋਹਰ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਭਾਜਪਾ ਦੇ ਅਧਿਕਾਰਤ ‘ਐਕਸ’ ਅਕਾਊਂਟ ਤੋਂ ਬੁੱਧਵਾਰ ਨੂੰ ਦੁਪਹਿਰ ਬਾਅਦ 3.54 ਵਜੇ ‘ਇੰਦਰਾ ਨਾਟ ਇਕੁਅਲਸ ਇੰਡੀਆ, ਇੰਦਰਾ-ਹਿਟਲਰ’ ਸਿਰਲੇਖ ਵਾਲੀ ਇਕ ਪੋਸਟ ਕੀਤੀ ਗਈ ਸੀ, ਜਿਸ ਵਿਚ ਭਾਰਤ ਵਿਚ ਐਮਰਜੈਂਸੀ ਦੇ ਸਮੇਂ ਦਾ 38 ਸਕਿੰਟ ਦਾ ਵੀਡੀਓ ਵੀ ਸੀ। ਸ਼ਿਕਾਇਤਕਰਤਾ ਮੁਤਾਬਕ, ਕਥਿਤ ਪੋਸਟ ਵਿਚ ਇਕ ਗ੍ਰਾਫਿਕ ਸੀ, ਜਿਸ ਵਿਚ ਇੰਦਰਾ ਗਾਂਧੀ ਦੇ ਅਕਸ ਨੂੰ ਹਿਟਲਰ ਵਰਗਾ ਦਿਖਾਉਣ ਲਈ ਛੇੜਛਾੜ ਕੀਤੀ ਗਈ ਸੀ। ਉਨ੍ਹਾਂ ਨੇ ਸ਼ਿਕਾਇਤ ਵਿਚ ਦੱਸਿਆ ਕਿ ਪੋਸਟ ਨੂੰ ਬਾਅਦ ਵਿਚ ਹਟਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : Heavy Rain Alert: ਇਥੇ ਹੋਵੇਗੀ ਆਫ਼ਤ ਦੀ ਭਾਰੀ ਬਰਸਾਤ, ਬਿਜਲੀ ਡਿੱਗਣ ਦੀ ਵੀ ਸੰਭਾਵਨਾ, Alert ਜਾਰੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।