ਭਾਰਤ ਦੀ ਤਕਦੀਰ ਤੇ ਤਸਵੀਰ ਬਦਲਣਾ ਭਾਜਪਾ ਦਾ ਟੀਚਾ : ਨੱਢਾ

Sunday, Feb 28, 2021 - 11:21 PM (IST)

ਭਾਰਤ ਦੀ ਤਕਦੀਰ ਤੇ ਤਸਵੀਰ ਬਦਲਣਾ ਭਾਜਪਾ ਦਾ ਟੀਚਾ : ਨੱਢਾ

ਵਾਰਾਣਸੀ (ਭਾਸ਼ਾ)- ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਹੈ ਕਿ ਅਸੀਂ ਸਿਆਸਤ ਵਿਚ ਸੱਤਾ ਲਈ ਨਹੀਂ ਸਗੋਂ ਭਾਰਤ ਨੂੰ ਪਰਮ ਵੈਭਵ ਵੱਲ ਲਿਜਾਣ ਲਈ ਆਏ ਹਾਂ। 

ਇਹ ਖ਼ਬਰ ਪੜ੍ਹੋ- ਨੀਦਰਲੈਂਡ ’ਚ ਪਾਕਿ ਤੋਂ ਲੂਣ ਦੇ ਕੰਟੇਨਰ ਵਿਚ ਆਈ 1.5 ਟਨ ਹੈਰੋਇਨ ਜ਼ਬਤ


ਐਤਵਾਰ ਇਥੇ ਭਾਜਪਾ ਦੇ ਖੇਤਰੀ, ਜ਼ਿਲਾ ਤੇ ਮਹਾਨਗਰ ਦਫਤਰ ਦਾ ਉਦਘਾਟਨ ਕਰਨ ਪਿੱਛੋਂ ਆਯੋਜਿਤ ਇਕ ਸਮਾਰੋਹ ਵਿਚ ਬੋਲਦਿਆਂ ਨੱਢਾ ਨੇ ਕਿਹਾ ਕਿ ਅੰਤਿਮ ਪਾਏਦਾਨ 'ਤੇ ਮੌਜੂਦ ਵਿਅਕਤੀ ਦਾ ਵਿਕਾਸ ਕਰਨਾ ਸਾਡਾ ਨਿਸ਼ਾਨਾ ਹੈ। ਭਾਰਤ ਦੀ ਤਕਦੀਰ ਬਦਲਣੀ, ਤਸਵੀਰ ਬਦਲਣੀ ਅਤੇ ਵਿਕਾਸ ਵੱਲ ਅੱਗੇ ਵਧਣਾ ਹੀ ਭਾਜਪਾ ਦਾ ਟੀਚਾ ਹੈ। ਭਾਜਪਾ ਇਕ ਅਜਿਹੀ ਪਾਰਟੀ ਹੈ ਜੋ ਹੁਣ ਪਰਿਵਾਰ ਬਣ ਗਈ ਹੈ। ਨੱਢਾ ਨੇ ਕਿਹਾ ਕਿ ਮੁਸੀਬਤ ਆਈ ਤਾਂ ਉਸ ਨੂੰ ਅਸੀਂ ਮੌਕੇ ਵਿਚ ਬਦਲ ਦਿੱਤਾ। ਭਾਜਪਾ ਫਿਰ ਪੈਰਾਂ 'ਤੇ ਖੜ੍ਹੀ ਹੋ ਗਈ।

ਇਹ ਖ਼ਬਰ ਪੜ੍ਹੋ- ਕੋਰੋਨਾ ਜੰਗ ’ਚ ਭਾਰਤ ਦਾ ਅਗਲਾ ਕਦਮ, 5 ਕੈਰੇਬੀਅਨ ਦੇਸ਼ਾਂ ਨੂੰ ਭੇਜੀ ਵੈਕਸੀਨ ਦੀ ਖੁਰਾਕ


ਭਾਜਪਾ ਦੀ ਵਿਕਾਸ ਯਾਤਰਾ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਬਹੁਤ ਵਧੀਆ ਢੰਗ ਨਾਲ ਬਣੇ ਦਫਤਰ ਵਿਚ ਬੈਠ ਕੇ ਭਾਜਪਾ ਦੇ ਵਰਕਰ ਨਵੀਂ ਜਾਣਕਾਰੀ ਨਾਲ ਲੈਸ ਹੋ ਕੇ ਸਮਾਜ ਨੂੰ ਚੰਗੀ ਦਿਸ਼ਾ ਦੇ ਸਕਣਗੇ। ਸੰਗਠਨ ਚਲਾਉਣ ਲਈ ਵਰਕਰ, ਪ੍ਰੋਗਰਾਮ, ਫੰਡ ਤੇ ਵਧੀਆ ਦਫਤਰ ਹੋਣਾ ਚਾਹੀਦਾ ਹੈ। ਜਦੋਂ ਤੱਕ ਆਖਰੀ ਆਦਮੀ ਦਾ ਵਿਕਾਸ ਨਹੀਂ ਹੋਵੇਗਾ, ਖੁਸ਼ਹਾਲੀ ਨਹੀਂ ਆਵੇਗੀ। ਕਿਸਾਨਾਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਕਰਨ ਦਾ ਕੰਮ ਮੋਦੀ ਸਰਕਾਰ ਨੇ ਕੀਤਾ। ਮੋਦੀ ਨੇ ਕਿਸਾਨਾਂ ਨੂੰ ਸਤਿਕਾਰ ਦਿੱਤਾ।


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News