ਰਾਜਗ ਵਿਚ ਫਿਰ ਵਧਿਆ ਭਾਜਪਾ ਦਾ ਦਬਦਬਾ

Tuesday, May 05, 2020 - 12:54 AM (IST)

ਰਾਜਗ ਵਿਚ ਫਿਰ ਵਧਿਆ ਭਾਜਪਾ ਦਾ ਦਬਦਬਾ

ਨਵੀਂ ਦਿੱਲੀ (ਇੰਟ)- ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਵਿਚ ਭਾਜਪਾ ਦਾ ਦਬਦਬਾ ਫਿਰ ਤੋਂ ਵੱਧ ਗਿਆ ਹੈ। ਰਾਜਗ ਵਿਚ ਜੋ ਸਹਿਯੋਗੀ ਪਾਰਟੀਆਂ ਸੋਧੇ ਹੋਏ ਨਗਰਿਕਤਾ ਕਾਨੂੰਨ (ਸੀ.ਏ.ਏ.) ਅਤੇ ਦਿੱਲੀ ਦੰਗਿਆਂ ਦੇ ਮਾਮਲੇ 'ਤੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹ ਰਹੇ ਸਨ ਉਨ੍ਹਾਂ ਨੇ ਭਾਰਤ ਵਿਚ ਕੋਰੋਨਾ ਫੈਲਣ ਤੋਂ ਬਾਅਦ ਚੁੱਪੀ ਧਾਰ ਲਈ ਹੈ। ਸ਼੍ਰੋਮਣੀ ਅਕਾਲੀ ਦਲ, ਜਦ (ਯੂ) ਅਤੇ ਲੋਕ ਜਨਸ਼ਕਤੀ ਪਾਰਟੀ (ਲੋਜਪਾ) ਨੇ ਸੀ.ਏ.ਏ. ਦੇ ਮੁੱਦੇ 'ਤੇ ਭਾਜਪਾ ਦੀ ਆਲੋਚਨਾ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਜੇਕਰ ਕੋਈਸਰਕਾਰ ਸਫਲ ਹੋਣਾ ਚਾਹੁੰਦੀ ਹੈ ਤਾਂ ਉਸ ਨੂੰ ਘੱਟ ਗਿਣਤੀਆਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ, ਉਥੇ ਹੀ ਨੀਤਿਸ਼ ਕੁਮਾਰ ਨੇ ਐਨ.ਆਰ.ਸੀ. ਦੇ ਖਿਲਾਫ ਬਿਹਾਰ ਵਿਧਾਨ ਸਭਾ ਵਿਚ ਪ੍ਰਸਤਾਵ ਪਾਸ ਕੀਤਾ ਸੀ।

ਲੋਜਪਾ ਨੇਤਾ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਦਿੱਲੀ ਦੰਗਿਆਂ ਨੂੰ ਰਾਸ਼ਟਰ 'ਤੇ ਧੱਬਾ ਦੱਸਿਆ ਸੀ ਪਰ ਹੁਣ ਰਾਜਗ ਨੇਤਾਵਾਂ ਦੇ ਸੁਰ ਬਦਲ ਗਏ ਹਨ। ਓਧਰ, ਮਜ਼ਦੂਰਾਂ ਦੀ ਆਪਣੇ ਸੂਬਿਆਂ ਦੀ ਵਾਪਸੀ ਨੂੰ ਲੈ ਕੇ ਪਿਛਲੇ ਸੋਮਵਾਰ ਨੂੰ ਯਾਨੀ 27 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਮੁੱਖ ਮੰਤਰੀਆਂ ਵਿਚਾਲੇ ਵੀਡੀਓ ਕਾਨਫਰਾਂਸਿੰਗ ਵਿਚ ਬਿਹਾਰ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਸਹਿਯੋਗੀ ਪਾਰਟੀ ਜਦ (ਯੂ) ਦੇ ਨੇਤਾ ਨੀਤਿਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਆਪਦਾ ਪ੍ਰਬੰਧਨ ਕਾਨੂੰਨ ਦੀ ਵਿਵਸਥਾ ਪੜ੍ਹ ਕੇ ਸੁਣਾਈ ਸੀ। ਫਿਰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਇਸ ਕਾਨੂੰਨ ਵਿਚ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਵਿਅਕਤੀ ਅਤੇ ਵਾਹਨ ਦੇ ਆਉਣ-ਜਾਣ 'ਤੇ ਪਾਬੰਦੀ ਹੈ ਇਸ ਲਈ ਅਸੀਂ ਇਸ ਦਾ ਪਾਲਨ ਕਰ ਰਹੇ ਹਾਂ। ਜੇਕਰ ਤੁਸੀਂ ਚਾਹੋ ਤਾਂ ਇਕ ਬਰਾਬਰ ਨੀਤੀ ਬਣਾ ਦਿਓ ਅਤੇ ਸਭ ਉਸ ਦਾ ਪਾਲਨ ਕਰਨਗੇ।

ਜਦੋਂ ਚਿੜ੍ਹ ਗਏ ਨੀਤਿਸ਼ ਕੁਮਾਰ
ਮੋਦੀ ਅਤੇ ਦੇਸ਼ ਦੇ ਮੁੱਖ ਮੰਤਰੀਆਂ ਵਿਚਾਲੇ ਵੀਡੀਓ ਕਾਨਫਰਾਂਸਿੰਗ ਵਿਚ ਨੀਤਿਸ਼ ਕੁਮਾਰ ਦਾ ਚਿੜਚਿੜਾਪਨ ਸਾਫ ਦਿਖ ਰਿਹਾ ਸੀ। ਦਰਅਸਲ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਸੂਬਿਆਂ ਦੇ ਉਨ੍ਹਾਂ ਲੋਕਾਂ/ਵਿਦਿਆਰਥੀਆਂ ਨੂੰ ਸੂਬੇ ਵਿਚ ਵਾਪਸ ਲਿਆਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ, ਜੋ ਦੂਜੇ ਸੂਬਿਆਂ ਵਿਚ ਫਸੇ ਸਨ। ਬਿਹਾਰ ਵਿਚ ਪਿਛਲੇ ਇਕ ਮਹੀਨੇ ਵਿਚ ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਉਬਾਲ ਦਿਖ ਰਿਹਾ ਸੀ ਕਿ ਕੋਰੋਨਾ ਸੰਕਟ ਤੋਂ ਬਾਅਦ ਹੋਏ ਲਾਕ ਡਾਊਨ ਤੋਂ ਬਾਅਦ ਦੂਜੇ ਸੂਬਿਆਂ ਵਿਚ ਫਸੇ ਲੱਖਾਂ ਬਿਹਾਰੀ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਸਹੀ ਸਲਾਮਤ ਘਰ ਪਹੁੰਚਾਉਣ ਵਿਚ ਦੂਜੇ ਸੂਬਿਆਂ ਦੀਆਂ ਸਰਕਾਰਾਂ ਨੇ ਬਾਜ਼ੀ ਮਾਰ ਲਈ। ਫਿਲਹਾਲ ਉਸ ਮੀਟਿੰਗ ਦੇ ਦੋ ਦਿਨ ਬਾਅਦ ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਦੂਜੇ ਸੂਬਿਆਂ ਵਿਚ ਫੱਸੇ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ ਅਤੇ ਸੈਲਾਨੀਆਂ ਨੂੰ ਆਪਣੇ ਸੂਬੇ ਵਿਚ ਪਰਤਣ ਦੀ ਇਜਾਜ਼ਤ ਦਿੱਤੀ, ਜਿਸ ਦਾ ਨੀਤਿਸ਼ ਕੁਮਾਰ ਨੇ ਵੀ ਸਵਾਗਤ ਕੀਤਾ।


author

Sunny Mehra

Content Editor

Related News