ਹਾਰਦਿਕ ਦੇ ਸਾਥੀਆਂ ਨੇ ਲਾਇਆ ਦੋਸ਼, ਭਾਜਪਾ ਨੇ ਬਣਵਾਈਆਂ 40 ਕਰੋੜ ਦੀ ਡੀਲ ''ਚ 52 ਸੈਕਸ ਸੀਡੀਜ਼
Thursday, Nov 16, 2017 - 06:59 PM (IST)
ਗੁਜਰਾਤ— ਗੁਜਰਾਤ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਦੇ ਆਗੂ ਹਾਰਦਿਕ ਪਟੇਲ ਦੀ ਕਥਿਤ ਸੈਕਸ ਸੀਡੀ ਨੂੰ ਲੈ ਕੇ ਪਾਟੀਦਾਰ ਅਨਾਮਤ ਅੰਦੋਲਨ ਪਾਰਟੀ (ਪਾਸ) ਨੇ ਭਾਜਪਾ 'ਤੇ ਦੋਸ਼ ਲਾਇਆ ਹੈ। ਵੀਰਵਾਰ ਨੂੰ ਪਾਰਟੀ ਦੇ ਸੰਯੋਜਕ ਦਿਨੇਸ਼ ਬਾਂਭਣਿਆ ਨੇ ਪ੍ਰੈੱਸ ਕਾਨਫਰੰਸ ਆਯੋਜਿਤ ਕਰ ਕੇ ਕਥਿਤ ਸੈਕਸ ਸੀ. ਡੀ. 'ਤੇ ਆਪਣਾ ਪੱਖ ਰੱਖਿਆ। ਪਾਰਟੀ ਦਾ ਸਾਫ ਕਹਿਣਾ ਹੈ ਕਿ ਕੁੱਝ ਦਿਨਾਂ 'ਚ ਗੁਜਰਾਤ ਵਿਧਾਨਸਭਾ ਚੋਣਾਂ ਹੋਣੀਆਂ ਹਨ। ਅਜਿਹੇ 'ਚ ਭਾਜਪਾ ਨੇ ਹਾਰਦਿਕ ਪਟੇਲ ਨੂੰ ਬਦਨਾਮ ਕਰਨ ਲਈ ਅਜਿਹੀ ਸੀਡੀ ਬਣਵਾਈ ਹੈ।
ਦਿਨੇਸ਼ ਬਾਂਭਣਿਆ ਨੇ ਦੋਸ਼ ਲਾਇਆ ਕਿ ਸੂਰਤ ਦੇ ਬਿਲਡਰ ਬਿਮਲ ਪਟੇਲ, ਜੀਤੂ ਵਘਾਨੀ ਵਲੋਂ ਇਸ ਤਰ੍ਹਾਂ ਦੀ ਸੀਡੀ ਬਣਵਾਈ ਜਾ ਰਹੀ ਹੈ। ਉਨ੍ਹਾਂ ਮੁਤਾਬਕ ਇਸ ਲਈ 40 ਕਰੋੜ ਰੁਪਏ ਦੀ ਡੀਲ ਹੋਈ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਹਾਰਦਿਕ ਪਟੇਲ ਦੀ ਹਾਲਤ ਆਸਾਰਾਮ ਦੇ ਬੇਟੇ ਨਰਾਇਣ ਸਾਈ ਦੀ ਤਰ੍ਹਾਂ ਬਣਾਉਣਾ ਚਾਹੁੰਦੀ ਹੈ।
ਹਾਰਦਿਕ ਦੇ ਸਾਥੀਆਂ ਨੂੰ ਸ਼ੱਕ ਹੈ ਕਿ ਉਨ੍ਹਾਂ ਨੂੰ ਜੋ ਜਾਣਕਾਰੀ ਮਿਲ ਰਹੀ ਹੈ, ਉਸ ਦੇ ਮੁਤਾਬਕ ਭਾਜਪਾ ਨੇ ਮਹਿਲਾ ਨੂੰ ਪੈਸੇ ਦੇ ਕੇ ਹਾਰਦਿਕ ਪਟੇਲ ਖਿਲਾਫ ਰੇਪ ਦੀ ਐੱਫ. ਆਈ. ਆਰ. ਦਰਜ ਕਰਵਾਉਣ ਲਈ ਕਿਹਾ ਹੈ।
ਉਨ੍ਹਾਂ ਮੁਤਾਬਕ ਇਸ ਤਰ੍ਹਾਂ ਦੀਆਂ ਕੁੱਲ 52 ਸੀਡੀਆਂ ਬਣਾਈਆਂ ਗਈਆਂ ਹਨ। ਜਿਸ 'ਚ 22 ਤਾਂ ਹਾਰਦਿਕ ਪਟੇਲ ਦੀਆਂ ਹਨ ਅਤੇ ਬਾਕੀ ਪਾਰਟੀ ਦੇ ਆਗੂਆਂ ਦੀਆਂ ਹਨ। ਸਾਰੀਆਂ ਸੀਡੀਆਂ ਭਾਰਤ ਦੇ ਬਾਹਰ ਬਣਾਈਆਂ ਗਈਆਂ ਹਨ। ਦਿਨੇਸ਼ ਬਾਂਭਣਿਆ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਦੇ ਬਾਰੇ 'ਚ ਕਈ ਸਬੂਤ ਹਨ।
