ਘਰ ''ਚ ਲੱਗੀ ਅੱਗ, ਬੀਜਦ ਨੇਤਾ ਸਣੇ 3 ਦੀ ਮੌਤ

Saturday, May 30, 2020 - 12:30 AM (IST)

ਘਰ ''ਚ ਲੱਗੀ ਅੱਗ, ਬੀਜਦ ਨੇਤਾ ਸਣੇ 3 ਦੀ ਮੌਤ

ਬੇਰਹਾਮਪੁਰ (ਭਾਸ਼ਾ): ਓਡਿਸ਼ਾ ਦੇ ਗੰਜਾਮ ਜ਼ਿਲੇ ਵਿਚ ਸੱਤਾਧਾਰੀ ਬੀਜਦ ਦੇ ਇਕ ਨੇਤਾ ਦੇ ਘਰ ਵਿਚ ਅੱਗ ਲੱਗਣ ਕਾਰਣ ਨੇਤਾ ਤੇ 2 ਹੋਰ ਲੋਕਾਂ ਦੀ ਸਾਹ ਘੁੱਟਣ ਕਾਰਣ ਮੌਤ ਹੋ ਗਈ। ਬੀਜਦ ਨੇਤਾ ਆਲੇਖ ਚੌਧਰੀ (69) ਸਣੇ ਤਿੰਨ ਲੋਕ ਗੋਸਾਨੀਨੁਆਗਾਂਵ ਦੇ ਇਕ ਘਰ ਵਿਚ ਸੋ ਰਹੇ ਸਨ। 
ਤੜਕੇ ਸ਼ਾਟ-ਸਰਕਿਟ ਦੇ ਕਾਰਣ ਏ.ਸੀ. ਵਿਚ ਅੱਗ ਲੱਗ ਗਈ। ਅੱਗ ਲੱਗਣ ਕਾਰਣ ਪੂਰੇ ਘਰ ਵਿਚ ਧੂੰਆਂ ਭਰ ਗਿਆ ਸੀ। ਤਿੰਨਾਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ। ਚੌਧਰੀ ਤੋਂ ਇਲਾਵਾ ਹੋਰ 2 ਲੋਕਾਂ ਦੀ ਪਛਾਣ ਉਨ੍ਹਾਂ ਦੇ ਰਿਸ਼ਤੇਦਾਰ ਭਗਵਾਨ ਪਾਤਰਾ (85) ਤੇ ਘਰੇਲੂ ਸਹਾਇਕ ਸੁਨੀਲ ਬੇਹਰਾ (19) ਦੇ ਤੌਰ 'ਤੇ ਹੋਈ ਹੈ।


author

Baljit Singh

Content Editor

Related News