ਬੀਜਦ ਦੇ ਅਮਰ ਪਟਨਾਇਕ ਭਾਜਪਾ ’ਚ ਸ਼ਾਮਲ
Tuesday, Nov 04, 2025 - 12:53 AM (IST)
            
            ਭੁਵਨੇਸ਼ਵਰ, (ਭਾਸ਼ਾ)- ਬੀਜਦ ਦੇ ਸੀਨੀਅਰ ਨੇਤਾ ਅਮਰ ਪਟਨਾਇਕ ਸੋਮਵਾਰ ਓਡਿਸ਼ਾ ਦੀ ਸੱਤਾਧਾਰੀ ਭਾਜਪਾ ’ਚ ਸ਼ਾਮਲ ਹੋ ਗਏ। ਬੀਜਦ ਆਈ. ਟੀ. ਸੈੱਲ ਦੇ ਮੁਖੀ ਤੇ ਬੁਲਾਰੇ ਪਟਨਾਇਕ ਨੇ 11 ਨਵੰਬਰ ਨੂੰ ਨੁਆਪਾੜਾ ਵਿਧਾਨ ਸਭਾ ਸੀਟ ਲਈ ਹੋਣ ਵਾਲੀ ਉਪ ਚੋਣ ਤੋਂ ਕੁਝ ਦਿਨ ਪਹਿਲਾਂ ਹੀ ਆਪਣਾ ਪਾਲਾ ਬਦਲ ਲਿਆ ਹੈ।
ਮੁੱਖ ਮੰਤਰੀ ਮੋਹਨ ਚਰਨ ਮਾਝੀ, ਭਾਜਪਾ ਦੇ ਸੂਬਾ ਪ੍ਰਧਾਨ ਮਨਮੋਹਨ ਤੇ ਓਡਿਸ਼ਾ ਲਈ ਪਾਰਟੀ ਮਾਮਲਿਆਂ ਦੇ ਇੰਚਾਰਜ ਵਿਜੇ ਪਾਲ ਸਿੰਘ ਤੋਮਰ ਨੇ ਅਮਰ ਪਟਨਾਇਕ ਦਾ ਪਾਰਟੀ ’ਚ ਸਵਾਗਤ ਕੀਤਾ।
