ਪਤੀ ਦੇ ਜਨਮਦਿਨ ''ਤੇ ਕੇਕ ਕੱਟ ਕੇ ਸੱਸ ਨੂੰ ਭੇਜੀ ਫੋਟੋ, ਫਿਰ ਹੋਇਆ ਅਜਿਹਾ ਕਿ ਮੌਤ ਨੂੰ ਲਗਾਇਆ ਗਲੇ

08/18/2017 2:57:05 PM

ਭੋਪਾਲ— ਜੀ.ਐਮ.ਸੀ ਦੀ ਜੂਨੀਅਰ ਡਾਕਟਰ ਆਯੂਸ਼ੀ ਸਕਸੈਨਾ ਦੇ ਪਤੀ ਆਦਿਤਯ ਦਾ 14 ਅਗਸਤ ਨੂੰ ਜਨਮਦਿਨ ਸੀ। ਪਤੀ ਜੰਮੂ-ਕਸ਼ਮੀਰ 'ਚ ਸਨ ਅਤੇ ਆਯੂਸ਼ੀ ਭੋਪਾਲ 'ਚ, ਇਸ ਲਈ ਉਸ ਨੇ ਪੇਕੇ ਹੀ ਕੇਕ ਮੰਗਵਾਇਆ ਅਤੇ ਕੱਟਿਆ। ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੱਸ ਭੇਜੀਆਂ ਤਾਂ ਉਹ ਭੜਕ ਗਈ। ਪਤੀ ਨੇ ਵੀ ਆਯੂਸ਼ੀ 'ਤੇ ਨਾਰਾਜ਼ਗੀ ਜਤਾਈ। ਬੱਸ ਉਦੋਂ ਤੋਂ ਉਹ ਪਰੇਸ਼ਾਨ ਸੀ। ਇਸ ਕਾਰਨ ਉਸ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ।
ਆਯੂਸ਼ੀ ਦੇ ਪਿਤਾ ਦੇਵੇਂਦਰ ਸਕਸੈਨਾ ਨੇ ਇਹ ਗੱਲ ਪੁਲਸ ਨੂੰ ਦਿੱਤੇ ਬਿਆਨ 'ਚ ਦੱਸੀ ਹੈ। 15 ਅਗਸਤ ਨੂੰ ਛਤਰਪਤੀ ਕਾਲੋਨੀ 'ਚ ਹੋ ਰਹੀ ਝੰਡਾ ਲਹਿਰਾਉਣ ਦੀ ਰਸਮ ਨੂੰ ਛੱਡ ਕੇ ਘਰ ਵਾਪਸ ਆਈ ਆਯੂਸ਼ੀ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਵੀਰਵਾਰ ਨੂੰ ਆਯੂਸ਼ੀ ਦਾ ਅੰਤਿਮ ਸਸਕਾਰ ਕੀਤਾ ਗਿਆ। ਸੂਚਨਾ ਦੇਣ ਦੇ ਬਾਅਦ ਵੀ ਆਯੂਸ਼ੀ ਦੇ ਸਹੁਰੇ ਪੱਖ ਤੋਂ ਕੋਈ ਅੰਤਿਮ ਸਸਕਾਰ 'ਤੇ ਨਹੀਂ ਆਇਆ। ਸੀ.ਐਸ.ਪੀ ਤ੍ਰਿਵੇਦੀ ਮੁਤਾਬਕ ਪੋਸਟਮਾਰਟਮ 'ਚ ਫਾਹਾ ਲਗਾ ਕੇ ਆਤਮ-ਹੱਤਿਆ ਕਰਨ ਦੀ ਪੁਸ਼ਟੀ ਹੋਈ ਹੈ। ਉਸ ਦੇ ਪੇਕੇ ਪੱਖ ਦੇ ਬਿਆਨ ਹੋ ਚੁੱਕੇ ਹਨ। ਬਿਆਨਾਂ ਦੇ ਆਧਾਰ 'ਤੇ ਸ਼ੁੱਕਰਵਾਰ ਨੂੰ ਕੇਸ ਦਰਜ ਕੀਤਾ ਜਾ ਸਕਦਾ ਹੈ।


Related News