''ਜਨਮ ਦਿਨ ਮੁਬਾਰਕ ਹੋਵੇ ਮੰਮੀ, ਮੈਂ ਦੁਖੀ ਹਾਂ'' ਪਰਚੇ ''ਤੇ ਇੰਨਾ ਸੰਦੇਸ਼ ਛੱਡ ਬੇਟੇ ਨੇ ਕੀਤੀ ਖੁਦਕੁਸ਼ੀ

Friday, May 31, 2019 - 03:23 PM (IST)

''ਜਨਮ ਦਿਨ ਮੁਬਾਰਕ ਹੋਵੇ ਮੰਮੀ, ਮੈਂ ਦੁਖੀ ਹਾਂ'' ਪਰਚੇ ''ਤੇ ਇੰਨਾ ਸੰਦੇਸ਼ ਛੱਡ ਬੇਟੇ ਨੇ ਕੀਤੀ ਖੁਦਕੁਸ਼ੀ

ਨਾਗਪੁਰ— ਨਿੱਜੀ ਜਹਾਜ਼ ਕੰਪਨੀ ਗੋ-ਏਅਰ ਦੇ 19 ਸਾਲਾ ਇਕ ਕਰਮਚਾਰੀ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੀੜਤ ਮੰਥਨ ਚੌਹਾਨ ਮੁੰਬਈ ਸਥਿਤ ਏਅਰਲਾਈਨ ਦਾ ਨਾਗਪੁਰ ਹਵਾਈ ਅੱਡੇ 'ਤੇ ਗਰਾਊਂਡ ਸਟਾਫ਼ ਸੀ ਅਤੇ ਆਪਣੀ ਮਾਂ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦੇਣ ਤੋਂ ਬਾਅਦ ਵੀਰਵਾਰ ਦੁਪਹਿਰ ਉਸ ਨੇ ਖੁਦਕੁਸ਼ੀ ਕਰ ਲਈ। ਉਸ ਦੀ ਮਾਂ ਮਹਿਲਾ ਪੁਲਸ ਕਰਮਚਾਰੀ ਹੈ। ਪੁਲਸ ਨੇ ਦੱਸਿਆ ਕਿ ਚੌਹਾਨ ਨੇ ਦੁਪਹਿਰ ਬਾਅਦ ਕਰੀਬ 2.45 ਵਜੇ ਅਜਨੀ ਥਾਣਾ ਖੇਤਰ ਦੇ ਅਧੀਨ ਚੰਦਰਮਣੀ ਨਗਰ ਦੇ ਆਪਣੇ ਘਰ 'ਚ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ। 

ਸਬ ਪੁਲਸ ਇੰਸਪੈਕਟਰ (ਅਜਨੀ) ਕੈਲਾਸ਼ ਮਗਰ ਨੇ ਚੌਹਾਨ ਦੇ ਪਿਤਾ ਦੇ ਹਵਾਲੇ ਤੋਂ ਦੱਸਿਆ ਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਦੇ ਬੇਟੇ ਨੇ ਖੁਦਕੁਸ਼ੀ ਕਿਉਂ ਕੀਤੀ। ਸੰਭਵ ਹੈ ਕਿ ਕੰਮ ਦੇ ਦਬਾਅ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੋਵੇ। ਮਗਰ ਨੇ ਦੱਸਿਆ ਕਿ ਪਿਛਲੇ ਕਰੀਬ 2 ਹਫਤਿਆਂ ਤੋਂ ਪੀਲੀਏ ਨਾਲ ਪੀੜਤ ਰਹਿਣ ਕਾਰਨ ਉਹ ਛੁੱਟੀ 'ਤੇ ਸੀ। ਉਨ੍ਹਾਂ ਨੇ ਦੱਸਿਆ,''ਹਾਦਸੇ ਵਾਲੀ ਜਗ੍ਹਾ ਤੋਂ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਉੱਥੋਂ ਕਾਗਜ਼ ਦਾ ਇਕ ਟੁੱਕੜਾ ਬਰਾਮਦ ਹੋਇਆ, ਜਿਸ 'ਤੇ 'ਜਨਮ ਦਿਨ ਮੁਬਾਰਕ ਹੋਵੇ ਮੰਮੀ, ਮੈਂ ਦੁਖੀ ਹਾਂ' ਲਿਖਿਆ ਹੈ। ਮੰਥਨ ਦੀ ਮੰਮੀ ਦਾ ਕੱਲ ਯਾਨੀ ਵੀਰਵਾਰ ਨੂੰ ਜਨਮ ਦਿਨ ਸੀ।'' ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

DIsha

Content Editor

Related News