ਬਰਡ ਫਲੂ: ਦਿੱਲੀ ’ਚ ਮਰੇ ਮਿਲੇ 10 ਬਤੱਖ਼, ਕਰਨਾਟਕ ’ਚ ਪੋਲਟਰੀ ਉਦਯੋਗ ਘਾਟੇ ’ਚ

Saturday, Jan 09, 2021 - 04:51 PM (IST)

ਬਰਡ ਫਲੂ: ਦਿੱਲੀ ’ਚ ਮਰੇ ਮਿਲੇ 10 ਬਤੱਖ਼, ਕਰਨਾਟਕ ’ਚ ਪੋਲਟਰੀ ਉਦਯੋਗ ਘਾਟੇ ’ਚ

ਨਵੀਂ ਦਿੱਲੀ- ਪੂਰਬੀ ਦਿੱਲੀ ਦੀ ਸੰਜੇ ਝੀਲ 'ਚ ਸ਼ਨੀਵਾਰ ਨੂੰ 10 ਬਤੱਖ਼ ਮਰੇ ਹੋਏ ਮਿਲੇ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਇਕ ਦਿਨ ਪਹਿਲਾਂ ਮਊਰ ਵਿਹਾਰ ਫੇਸ-3 'ਚ 17 ਕਾਂ ਮਰੇ ਮਿਲੇ ਸਨ। ਅਧਿਕਾਰੀ ਨੇ ਕਿਹਾ ਕਿ ਝੀਲ ਨੂੰ ਅਗਲੇ ਆਦੇਸ਼ ਤੱਕ ਬੰਦ ਕਰ ਦਿੱਤਾ ਗਿਆ ਹੈ। ਪਸ਼ੂ ਵਿਭਾਗ ਦੇ ਡਾਕਟਰ ਰਾਕੇਸ਼ ਸਿੰਘ ਨੇ ਦੱਸਿਆ,''ਸਾਨੂੰ ਸੰਜੇ ਝੀਲ 'ਚ 10 ਬਤੱਖ਼ ਮਰੇ ਹੋਏ ਮਿਲੇ ਹਨ, ਜਿਨ੍ਹਾਂ ਦੇ ਨਮੂਨਿਆਂ ਨੂੰ ਜਾਂਚ ਲਈ ਪ੍ਰਯੋਗਸ਼ਾਲਾ ਭੇਜ ਦਿੱਤਾ ਗਿਆ ਹੈ।'' ਦਿੱਲੀ 'ਚ ਬੀਤੇ ਕੁਝ ਦਿਨਾਂ 'ਚ 35 ਕਾਂਵਾਂ ਸਮੇਤ ਘੱਟੋ-ਘੱਟ 50 ਪੰਛੀ ਮਰ ਚੁਕੇ ਹਨ, ਜਿਸ ਨਾਲ ਬਰਡ ਫਲੂ ਦਾ ਖ਼ਤਰਾ ਵੱਧ ਗਿਆ ਹੈ। ਸਿੰਘ ਨੇ ਇਸ ਤੋਂ ਪਹਿਲਾਂ ਕਿਹਾ ਸੀ,''ਸਾਨੂੰ ਦਵਾਰਕਾ, ਮਊਰ ਵਿਹਾਰ ਫੇਸ-3 ਅਤੇ ਹਸਤਸਾਲ ਵਿਲੇਜ 'ਚ ਕਾਂਵਾਂ ਦੇ ਮਰਨ ਦੀ ਖ਼ਬਰ ਮਿਲੀ ਸੀ। ਹਾਲਾਂਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਮਰਨ ਦਾ ਕਾਰਨ ਬਰਡ ਫਲੂ ਸੀ ਜਾਂ ਕੁਝ ਹੋਰ।'' ਉਨ੍ਹਾਂ ਨੇ ਕਿਹਾ ਕਿ ਪਹਿਲੀ ਜਾਂਚ ਰਿਪੋਰਟ ਸੋਮਵਾਰ ਨੂੰ ਆ ਜਾਵੇਗੀ। 

PunjabKesariਉੱਥੇ ਹੀ ਕਰਨਾਟਕ ਅਤੇ ਕੇਰਲ ਨੇ ਹਾਲ ਦੇ ਦਿਨਾਂ 'ਚ ਪੰਛੀਆਂ ਦੀ ਮੌਤ ਤੋਂ ਬਾਅਦ ਬਰਡ ਫਲੂ ਦੇ 2 ਰੂਪਾਂ- ਐੱਚ5ਐੱਨ1 ਅਤੇ ਐੱਚ5ਐੱਨ8 ਦੇ ਪ੍ਰਸਾਰ ਨੂੰ ਰੋਕਣ ਲਈ ਅਲਰਟ ਜਾਰੀ ਕੀਤਾ ਹੈ। ਜਿਸ ਕਾਰਨ ਇੱਥੇ ਆਂਡੇ ਅਤੇ ਚਿਕਨ ਦੀ ਮੰਗ 'ਚ ਭਾਰੀ ਗਿਰਾਵਟ ਆਈ ਹੈ ਅਤੇ ਪੋਲਟਰੀ ਉਦਯੋਗ 'ਤੇ ਬਹੁਤ ਬੁਰਾ ਅਸਰ ਪਿਆ ਹੈ। ਮੈਸੁਰੂ ਦੇ ਸੈਂਕੜੇ ਪੋਲਟਰੀ ਕਾਰੋਬਾਰੀ ਕੇਰਲ ਦੇ ਹੋਟਲਾਂ 'ਚ ਮਾਸ ਅਤੇ ਆਂਡਿਆਂ ਦੀ ਵਿਕਰੀ 'ਤੇ ਨਿਰਭਰ ਹਨ ਪਰ ਇੱਥੋਂ ਗੁਆਂਢੀ ਸੂਬੇ 'ਚ ਟਰੱਕਾਂ ਦੀ ਆਵਾਜਾਈ 'ਤੇ ਪਾਬੰਦੀ ਕਾਰਨ ਮੰਗ 'ਚ ਕਮੀ ਆਈ ਹੈ। ਜਿਸ ਕਾਰਨ ਪੋਲਟਰੀ ਉਦਯੋਗ ਪਿਛਲੇ ਸਾਲ ਦੀ ਤਰ੍ਹਾਂ ਫਿਰ ਤੋਂ ਘਾਟੇ ਦਾ ਸਾਹਮਣਾ ਕਰਨ ਦੀ ਸਥਿਤੀ 'ਚ ਪਹੁੰਚ ਗਿਆ ਹੈ। ਬਰਡ ਫਲੂ ਦੇ ਡਰ ਕਾਰਨ ਰੈਸਟੋਰੈਂਟ ਅਤੇ ਹੋਟਲਾਂ ਨੇ ਪਿਛਲੇ ਸਾਲ ਵੀ ਚਿਕਨ ਅਤੇ ਆਂਡੇ ਦੇ ਆਰਡਰ ਰੱਦ ਕਰ ਦਿੱਤੇ ਸਨ ਅਤੇ ਮੰਗ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਹਜ਼ਾਰਾਂ ਪੰਛੀਆਂ ਨੂੰ ਮਾਰਨਾ ਪਿਆ, ਜਿਸ ਨਾਲ ਪੋਲਟਰੀ ਕਾਰੋਬਾਰੀ ਡੂੰਘੇ ਸੰਕਟ 'ਚ ਫਸ ਗਏ।

PunjabKesari


author

DIsha

Content Editor

Related News