ਮੁਸ਼ਕਲ ਸਥਿਤੀਆਂ ''ਚ ਸਰਹੱਦ ਦੀ ਰੱਖਿਆ ਕਰਨਾ ਜਾਣਦੀ ਹੈ ਭਾਰਤੀ ਫ਼ੌਜ : ਬਿਪਿਨ ਰਾਵਤ

Saturday, Jan 02, 2021 - 06:06 PM (IST)

ਮੁਸ਼ਕਲ ਸਥਿਤੀਆਂ ''ਚ ਸਰਹੱਦ ਦੀ ਰੱਖਿਆ ਕਰਨਾ ਜਾਣਦੀ ਹੈ ਭਾਰਤੀ ਫ਼ੌਜ : ਬਿਪਿਨ ਰਾਵਤ

ਨਵੀਂ ਦਿੱਲੀ- ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੇ ਭਾਰਤੀ ਫ਼ੌਜ ਵਲੋਂ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਜਿਹੜੀਆਂ ਸਥਿਤੀਆਂ 'ਚ ਸਰਹੱਦ ਦੀ ਰੱਖਿਆ ਕਰਦੇ ਹਨ, ਅਜਿਹਾ ਸ਼ਾਇਦ ਹੀ ਕਿਤੇ ਦੇਖਣ ਨੂੰ ਮਿਲੇ। ਜਨਰਲ ਰਾਵਤ ਨੇ ਸ਼ਨੀਵਾਰ ਨੂੰ ਬਤੌਰ ਚੀਫ਼ ਆਫ਼ ਡਿਫੈਂਸ ਸਟਾਫ਼ ਇਕ ਸਾਲ ਪੂਰੇ ਕਰ ਲਏ। ਇਸ ਮੌਕੇ ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਅਤੇ ਆਸਾਮ 'ਚ ਚੀਨ ਸਰਹੱਦ ਨਾਲ ਲੱਗਦੇ ਫ਼ੌਜ ਅੱਡਿਆਂ ਦਾ ਦੌਰਾ ਕੀਤਾ।
ਹਾਲ ਹੀ 'ਚ ਚੀਨ ਨੇ ਲੱਦਾਖ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ ਇਲਾਕਿਆਂ 'ਚ ਵੀ ਆਪਣੀ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਬਿਪਿਨ ਰਾਵਤ ਦਾ ਇਹ ਦੌਰਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਦਾ ਦਿਹਾਂਤ

ਦਰਅਸਲ ਚੀਨ ਨੇ ਅਰੁਣਾਚਲ ਪ੍ਰਦੇਸ਼ 'ਚ ਭਾਰਤੀ ਫ਼ੌਜ ਕੋਲ ਤਿੱਬਤ ਦੇ ਲਹਾਸਾ ਅਤੇ ਨਈਂਗਸ਼ੀ ਸ਼ਹਿਰਾਂ ਨੂੰ ਜੋੜਨ ਲਈ ਰੇਲ ਪੱਟੜੀ ਵਿਛਾਉਣ ਦਾ ਕੰਮ 31 ਦਸੰਬਰ ਨੂੰ ਪੂਰਾ ਕਰ ਲਿਆ ਹੈ। ਸ਼ਿਚੁਆਨ-ਤਿੱਬਤ ਰੇਲਵੇ, ਸ਼ਿਚੁਆਨ ਸੂਬੇ ਦੀ ਰਾਜਧਾਨੀ ਚੇਂਗਦੁ ਤੋਂ ਸ਼ੁਰੂ ਹੁੰਦਾ ਹੈ ਅਤੇ ਇਹ ਯਾਨ ਤੋਂ ਲੰਘਦੇ ਹੋਏ ਅਤੇ ਛਾਮਦੋ ਹੁੰਦੇ ਹੋਏ ਤਿੱਬਤ 'ਚ ਪ੍ਰਵੇਸ਼ ਕਰਦਾ ਹੈ। ਇਸ ਰੇਲ ਮਾਰਗ ਤੋਂ ਚੇਂਗਦੁ ਅਤੇ ਲਹਾਸਾ ਦਰਮਿਆਨ ਯਾਤਰਾ 'ਚ ਲੱਗਣ ਵਾਲਾ ਸਮਾਂ 48 ਘੰਟੇ ਤੋਂ ਘੱਟ ਕੇ 13 ਘੰਟੇ ਰਹਿ ਗਿਆ ਹੈ। ਤਿੱਬਤ ਦੀ ਰਾਜਧਾਨੀ ਲਹਾਸਾ ਅਤੇ ਪੂਰਬੀ ਤਿੱਬਤ 'ਚ ਸਥਿਤ ਨਈਂਗਸ਼ੀ ਨੂੰ ਜੋੜਨ ਵਾਲੇ ਇਸ ਰੇਲ ਮਾਰਗ ਦਾ ਨਿਰਮਾਣ ਕੰਮ 2014 'ਚ ਸ਼ੁਰੂ ਹੋਇਆ ਸੀ।

ਇਹ ਵੀ ਪੜ੍ਹੋ : ਕਿਸਾਨ ਮੋਰਚਾ: ‘ਇਸ਼ਨਾਨ ਅਤੇ ਕੱਪੜੇ ਧੋਣ ਦਾ ਕੰਮ ਹੋ ਰਿਹਾ ਖੁੱਲ੍ਹੇ ਆਸਮਾਨ ਹੇਠ’

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News