ਸਮੁੰਦਰੀ ਤੂਫਾਨ ‘ਬਿਪਰਜੋਏ’ ਨੂੰ ਲੈ ਕੇ ਗੁਜਰਾਤ 'ਚ ਅਲਰਟ, 20 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ

Tuesday, Jun 13, 2023 - 05:46 PM (IST)

ਸਮੁੰਦਰੀ ਤੂਫਾਨ ‘ਬਿਪਰਜੋਏ’ ਨੂੰ ਲੈ ਕੇ ਗੁਜਰਾਤ 'ਚ ਅਲਰਟ, 20 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ

ਨੈਸ਼ਨਲ ਡੈਸਕ- ਗੰਭੀਰ ਚੱਕਰਵਾਤੀ ਤੂਫਾਨ ‘ਬਿਪਰਜੋਏ’ ਦੇ ਗੁਜਰਾਤ 'ਚ 15 ਜੂਨ ਨੂੰ ਪਹੁੰਚਣ ਦੇ ਖਦਸ਼ੇ ਦਰਮਿਆਨ ਸੂਬੇ 'ਚ ਇਕ ਵਿਸਤ੍ਰਿਤ ਨਿਕਾਸੀ ਯੋਜਨਾ ਬਣਾਈ ਗਈ ਹੈ ਅਤੇ ਪ੍ਰਸ਼ਾਸਨ ਨੇ 20,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਸ਼ਿਫਟ ਕੀਤਾ ਹੈ। ਉਥੇ ਹੀ ਚੱਕਰਵਰਤੀ ਤੂਫ਼ਾਨ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਐੱਨ.ਡੀ.ਆਰ.ਐੱਫ. ਦੀਆਂ 17 ਟੀਮਾਂ ਅਤੇ ਐੱਸ.ਡੀ.ਆਰ.ਐੱਫ. ਦੀਆਂ 12 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਚੱਕਰਵਾਤ ਦੌਰਾਨ ਗੁਜਰਾਤ ਵਿਚ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਦਵਾਰਕਾ ਦੇ ਨੇੜੇ ਤੱਟ 'ਤੇ ਤੇਲ ਖਨਨ ਵਾਲੇ ਜਹਾਜ਼ 'ਕੀ ਸਿੰਗਾਪੁਰ' ਤੋਂ 50 ਕਰਮਚਾਰੀਆਂ ਨੂੰ ਕੱਢਣ ਲਈ ਕੋਸਟ ਗਾਰਡ (ICG) ਦੇ ਨਾਲ ਫੌਜ, ਜਲ ਸੈਨਾ ਅਤੇ ਭਾਰਤੀ ਤੱਟ ਰੱਖਿਅਕਾਂ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ।

ਆਈ.ਐੱਮ.ਡੀ. ਨੇ ਕਿਹਾ ਕਿ ਬਹੁਤ ਹੀ ਗੰਭੀਰ ਚੱਕਰਵਾਤੀ ਤੂਫ਼ਾਨ ਬਿਪਰਜੋਏ ਦੇ ਵੀਰਵਾਰ ਨੂੰ ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਜਾਖਉ ਬੰਦਰਗਾਹ 'ਤੇ ਪਹੁੰਚਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੱਛ, ਪੋਰਬੰਦਰ, ਦੇਵਭੂਮੀ ਦਵਾਰਕਾ, ਜਾਮਨਗਰ, ਜੂਨਾਗੜ੍ਹ ਅਤੇ ਮੋਰਬੀ ਦੇ ਤੱਟੀ ਜ਼ਿਲ੍ਹਿਆਂ ਵਿੱਚ ਤੱਟ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮਛੇਰਿਆਂ ਨੂੰ ਮੱਛੀਆਂ ਫੜਨ ਲਈ ਸਮੁੰਦਰ 'ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਅਤੇ ਬੰਦਰਗਾਹਾਂ 'ਤੇ ਚਿਤਾਵਨੀ ਸੰਕੇਤ ਵੀ ਲਗਾਏ ਗਏ ਹਨ। ਆਈਐਮਡੀ ਅਹਿਮਦਾਬਾਦ ਕੇਂਦਰ ਦੇ ਨਿਰਦੇਸ਼ਕ ਮਨੋਰਮਾ ਮੋਹੰਤੀ ਨੇ ਕਿਹਾ, “ਚੱਕਰਵਾਤ ਦੇ ਜਖਾਊ ਬੰਦਰਗਾਹ ਨੇੜੇ ਟਕਰਾਉਣ ਦੀ ਸੰਭਾਵਨਾ ਹੈ। ਇਹ 15 ਜੂਨ ਨੂੰ ਦੁਪਹਿਰ ਕਰੀਬ ਗੁਜਰਾਤ ਤੱਟ 'ਤੇ ਪਹੁੰਚੇਗਾ।

ਇਸ ਤੋਂ ਪਹਿਲਾਂ 135-145 ਕਿਲੋਮੀਟਰ ਪ੍ਰਤੀ ਘੰਟਾ ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਬਹੁਤ ਜ਼ਿਆਦਾ ਮੀਂਹ ਪਵੇਗਾ।ਉਨ੍ਹਾਂ ਦੱਸਿਆ ਕਿ ਸੌਰਾਸ਼ਟਰ-ਕੱਛ ਅਤੇ ਹੋਰ ਖੇਤਰਾਂ ਵਿੱਚ 15-16 ਜੂਨ ਲਈ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਮਛੇਰਿਆਂ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। 16 ਜੂਨ ਤੱਕ ਸਮੁੰਦਰ ਵਿਚ ਨਾ ਜਾਣ ਲਈ ਕਿਹਾ। ਅਧਿਕਾਰੀਆਂ ਨੇ ਦੱਸਿਆ ਕਿ ਕੱਛ ਜ਼ਿਲ੍ਹੇ ਦੇ ਤੱਟੀ ਖੇਤਰਾਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਸਾਰੇ ਸਕੂਲ ਅਤੇ ਕਾਲਜ 15 ਜੂਨ ਤੱਕ ਬੰਦ ਕਰ ਦਿੱਤੇ ਗਏ ਹਨ। ਮੌਸਮ ਵਿਭਾਗ ਨੇ ਕਿਹਾ ਕਿ ਚੱਕਰਵਾਤ 14 ਜੂਨ ਦੀ ਸਵੇਰ ਤੱਕ ਲਗਭਗ ਉੱਤਰ ਵੱਲ ਵਧਣ ਦੀ ਸੰਭਾਵਨਾ ਹੈ।


author

Rakesh

Content Editor

Related News