ਬਹੁ-ਵਿਆਹ ’ਤੇ ਪਾਬੰਦੀ ਬਾਰੇ ਬਿੱਲ ਆਸਾਮ ਵਿਧਾਨ ਸਭਾ ’ਚ ਪੇਸ਼
Tuesday, Nov 25, 2025 - 11:02 PM (IST)
ਗੁਹਾਟੀ (ਭਾਸ਼ਾ) - ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਮੰਗਲਵਾਰ ਸੂਬਾਈ ਵਿਧਾਨ ਸਭਾ ’ਚ ਬਹੁ-ਵਿਆਹ ’ਤੇ ਪਾਬੰਦੀ ਲਾਉਣ ਵਾਲਾ ਬਿੱਲ ਪੇਸ਼ ਕੀਤਾ। ਸਪੀਕਰ ਬਿਸਵਾਜੀਤ ਦੀ ਇਜਾਜ਼ਤ ਨਾਲ ਸਰਮਾ ਨੇ ‘ਆਸਾਮ ਬਹੁ-ਵਿਆਹ ਪਾਬੰਦੀ ਬਿੱਲ, 2025’ ਪੇਸ਼ ਕੀਤਾ। ਇਹ ਬਿੱਲ ਵਿਰੋਧੀ ਪਾਰਟੀਆਂ ਕਾਂਗਰਸ, ਸੀ. ਪੀ. ਆਈ.(ਐੱਮ) ਤੇ ਰਾਏਜੋਰ ਦਲ ਦੇ ਵਿਧਾਇਕਾਂ ਦੀ ਗੈਰ-ਹਾਜ਼ਰੀ ’ਚ ਪੇਸ਼ ਕੀਤਾ ਗਿਆ ਸੀ। ਬਿੱਲ ਸਰਦ-ਰੁੱਤ ਸੈਸ਼ਨ ਦੇ ਪਹਿਲੇ ਦਿਨ ਹੀ ਪੇਸ਼ ਕੀਤਾ ਗਿਆ। ਇਸ ’ਤੇ ਚਰਚਾ ਹੋਣ ਤੇ ਬਾਅਦ ਪਾਸ ਹੋਣ ਦੀ ਸੰਭਾਵਨਾ ਹੈ।
