ਬਿਹਾਰ ਵਿਧਾਨ ਸਭਾ ਚੋਣਾਂ ''ਚ ਔਰਤਾਂ ਦੀ ਵੋਟਿੰਗ ਫ਼ੀਸਦੀ ਮਰਦਾਂ ਦੇ ਮੁਕਾਬਲੇ 8.8% ਵੱਧ
Thursday, Nov 13, 2025 - 02:44 PM (IST)
ਪਟਨਾ (ਭਾਸ਼ਾ) - ਬਿਹਾਰ ’ਚ ਸੰਪੰਨ ਵਿਧਾਨ ਸਭਾ ਚੋਣਾਂ ਵਿਚ ਕੁੱਲ 66.91 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਿਸ ਵਿਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਵੱਧ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਦੋ ਪੜਾਵਾਂ ਵਾਲੀਆਂ ਵਿਧਾਨ ਸਭਾ ਚੋਣਾਂ ਮੰਗਲਵਾਰ ਨੂੰ ਸਮਾਪਤ ਹੋ ਗਈਆਂ। ਇਸਦੀ ਜਾਣਕਾਰੀ ਚੋਣ ਕਮਿਸ਼ਨ ਵਲੋਂ ਦਿੱਤੀ ਗਈ ਹੈ। ਕਮਿਸ਼ਨ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਰਾਜ ’ਚ ਕੁੱਲ 243 ਸੀਟਾਂ ’ਤੇ 66.91 ਫੀਸਦੀ ਵੋਟ ਪਈ, ਜਿਸ ਵਿਚ 62.8 ਫ਼ੀਸਦੀ ਮਰਦ ਅਤੇ 71.6 ਫ਼ੀਸਦੀ ਔਰਤਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ।
ਪੜ੍ਹੋ ਇਹ ਵੀ : ਇਕ ਵਾਰ ਫਿਰ ਕੰਬੀ ਦਿੱਲੀ : ਹੋਟਲ ਨੇੜੇ ਹੋਏ ਜ਼ਬਰਦਸਤ ਧਮਾਕੇ ਨਾਲ ਦਹਿਲ ਗਿਆ ਪੂਰਾ ਇਲਾਕਾ
ਅੰਕੜਿਆਂ ਵਿਚ ਦੱਸਿਆ ਗਿਆ ਹੈ ਕਿ ਸੂਬੇ ਵਿਚ ਵੋਟਿੰਗ ਵਿਚ ਔਰਤਾਂ ਦੀ ਭਾਗੀਦਾਰੀ ਜ਼ਿਆਦਾ ਰਹੀ ਅਤੇ ਮਰਦਾਂ ਨਾਲੋਂ ਲੱਗਭਗ 8.8 ਫੀਸਦੀ ਤੋਂ ਵੱਧ ਔਰਤਾਂ ਨੇ ਵੋਟ ਪਾਈ। ਕਮਿਸ਼ਨ ਦੇ ਆਰਜ਼ੀ ਅੰਕੜਿਆਂ ਮੁਤਾਬਕ, ਪਹਿਲੇ ਪੜਾਅ ਵਿਚ ਕੁੱਲ 65.08 ਫੀਸਦੀ ਵੋਟਰਾਂ ਨੇ ਵੋਟ ਪਾਈ, ਜਿਸ ਵਿਚ ਔਰਤਾਂ ਦੀ ਫੀਸਦੀ 69.04 ਅਤੇ ਮਰਦਾਂ ਦੀ ਫੀਸਦੀ 61.56 ਰਹੀ। ਇਸ ਵਿਚ ਕਿਹਾ ਗਿਆ ਹੈ ਕਿ ਦੂਜੇ ਪੜਾਅ ਵਿਚ ਵੋਟਿੰਗ ਫੀਸਦੀ ਵਧ ਕੇ 68.76 ਹੋ ਗਈ, ਜਿਸ ਵਿਚ ਔਰਤਾਂ ਦੀ 74.03 ਫੀਸਦੀ ਅਤੇ ਮਰਦਾਂ ਦੀ 64.1 ਫੀਸਦੀ ਰਹੀ। ਦੋਵਾਂ ਪੜਾਵਾਂ ਦੇ ਸੰਯੁਕਤ ਅੰਕੜਿਆਂ ਨੂੰ ਦੇਖੀਏ ਤਾਂ ਔਰਤਾਂ ਦੀ ਵੋਟਿੰਗ ਫੀਸਦੀ 71.6 ਰਹੀ, ਜਦੋਂ ਕਿ ਮਰਦਾਂ ਦੀ 62.8 ਫੀਸਦੀ ਰਹੀ।
ਪੜ੍ਹੋ ਇਹ ਵੀ : Night Shift 'ਚ ਬੇਫ਼ਿਕਰ ਹੋ ਕੇ ਕੰਮ ਕਰਨ ਔਰਤਾਂ, ਮਿਲੇਗੀ ਦੁਗਣੀ ਤਨਖ਼ਾਹ! ਯੋਗੀ ਸਰਕਾਰ ਦਾ ਵੱਡਾ ਫੈਸਲਾ
