ਬਿਹਾਰ ਤੋਂ ਇਲਾਵਾ ਦੇਸ਼ ਦੇ 8 ਹੋਰ ਵਿਧਾਨ ਸਭਾ ਹਲਕਿਆਂ ''ਤੇ ਵੋਟਾਂ ਦੀ ਗਿਣਤੀ ਹੋਈ ਸ਼ੁਰੂ
Friday, Nov 14, 2025 - 08:23 AM (IST)
ਨੈਸ਼ਨਲ ਡੈਸਕ- ਅੱਜ ਦੇਸ਼ ਦੇ ਬਿਹਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਇਲਾਵਾ 8 ਹਲਕਿਆਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇਨ੍ਹਾਂ 'ਚ ਜੰਮੂ-ਕਸ਼ਮੀਰ ਦੇ ਬਡਗਾਮ ਤੇ ਨਗਰੋਟਾ, ਝਾਰਖੰਡ ਦਾ ਘਾਟਸਿਲਾ, ਮਿਜ਼ੋਰਮ ਦਾ ਡੰਪਾ, ਓਡੀਸ਼ਾ ਦਾ ਨੁਆਪਡਾ, ਪੰਜਾਬ ਦਾ ਤਰਨਤਾਰਨ, ਰਾਜਸਥਾਨ ਦ ਅੰਟਾ ਤੇ ਤੇਲੰਗਾਨਾ ਦਾ ਜੁਬਲੀ ਹਿੱਲਜ਼ ਹਲਕਾ ਸ਼ਾਮਲ ਹਨ।
ਇਨ੍ਹਾਂ ਸੀਟਾਂ 'ਤੇ ਵੋਟਿੰਗ ਤੋਂ ਬਾਅਦ ਅੱਜ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ, ਜਿਨ੍ਹਾਂ ਦੇ ਰੁਝਾਨ ਜਲਦੀ ਹੀ ਆਉਣੇ ਸ਼ੁਰੂ ਹੋ ਜਾਣਗੇ।
