ਬਿਲਾਵਲ ਭੁੱਟੋ ਪਹੁੰਚੇ ਗੋਆ, 12 ਸਾਲਾਂ ’ਚ ਭਾਰਤ ਆਉਣ ਵਾਲੇ ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ

05/05/2023 1:54:01 AM

ਬੇਨੌਲਿਮ (ਭਾਸ਼ਾ) : ਬਿਲਾਵਲ ਭੁੱਟੋ-ਜ਼ਰਦਾਰੀ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਇਕ ਸੰਮੇਲਨ ’ਚ ਹਿੱਸਾ ਲੈਣ ਲਈ ਵੀਰਵਾਰ ਨੂੰ ਗੋਆ ਪਹੁੰਚੇ ਅਤੇ ਇਸ ਦੇ ਨਾਲ ਲਗਭਗ 12 ਸਾਲਾਂ ’ਚ ਭਾਰਤ ਦੀ ਯਾਤਰਾ ਕਰਨ ਵਾਲੇ ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ ਬਣ ਗਏ। ਇਹ 2011 ਤੋਂ ਬਾਅਦ ਗੁਆਂਢੀ ਦੇਸ਼ ਪਾਕਿਸਤਾਨ ਤੋਂ ਭਾਰਤ ’ਚ ਪਹਿਲੀ ਅਜਿਹੀ ਉੱਚ ਪੱਧਰੀ ਯਾਤਰਾ ਹੈ। ਬਿਲਾਵਲ ਦੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਕਿਸੇ ਦੁਵੱਲੀ ਮੀਟਿੰਗ ਦਾ ਕੋਈ ਸੰਕੇਤ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ : ਗੁਆਂਢੀਆਂ ਨੂੰ ਫਸਾਉਣ ਲਈ ਨਿਹੰਗ ਸਿੰਘ ਨੇ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ

ਬਿਲਾਵਲ ਅਜਿਹੇ ਸਮੇਂ ਐੱਸ. ਸੀ. ਓ. ਵਿਦੇਸ਼ ਮੰਤਰੀ ਪ੍ਰੀਸ਼ਦ (ਸੀ. ਐੱਫ. ਐੱਮ.) ਦੀ ਮੀਟਿੰਗ ’ਚ ਹਿੱਸਾ ਲੈਣ ਭਾਰਤ ਆਏ ਹਨ, ਜਦੋਂ ਸਰਹੱਦ ਪਾਰ ਅੱਤਵਾਦ ਨੂੰ ਪਾਕਿਸਤਾਨ ਦੇ ਲਗਾਤਾਰ ਸਮਰਥਨ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਜਾਰੀ ਹੈ। ਜੈਸ਼ੰਕਰ ਨੇ ਸ਼ਾਮ ਨੂੰ ਰੂਸ, ਚੀਨ, ਪਾਕਿਸਤਾਨ ਅਤੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਹੋਰ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਲਈ ਇਕ ਸ਼ਾਨਦਾਰ ਸਵਾਗਤ ਸਮਾਰੋਹ ਦੀ ਮੇਜ਼ਬਾਨੀ ਕੀਤੀ। ਇਸ ਦੇ ਨਾਲ ਹੀ ਸਮੂਹ ਦੇ 2 ਦਿਵਸ ਸੰਮੇਲਨ ਦੀ ਸ਼ੁਰੂਆਤ ਹੋਈ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਿੰਧ ਸੂਬੇ ’ਚ 10 ਹਿੰਦੂ ਪਰਿਵਾਰਾਂ ਦੇ 50 ਮੈਂਬਰਾਂ ਦਾ ਕਰਵਾਇਆ ਗਿਆ ਧਰਮ ਤਬਦੀਲ

ਪਾਕਿਸਤਾਨ ਦੇ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਬੇਨੌਲਿਮ ਦੇ ਸਮੁੰਦਰੀ ਕੰਢੇ ਤਾਜ ਐਕਸੋਟਿਕਾ ਰਿਜ਼ਾਰਟ 'ਚ ਆਯੋਜਿਤ ਰਿਸੈਪਸ਼ਨ ਵਿੱਚ ਸ਼ਿਰਕਤ ਕੀਤੀ। ਹਾਲਾਂਕਿ ਬਿਲਾਵਲ ਦੇ ਨਾਲ ਪਾਕਿਸਤਾਨ ਦੇ ਕੁਝ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜੈਸ਼ੰਕਰ ਨੇ ਦੂਜੇ ਨੇਤਾਵਾਂ ਵਾਂਗ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਹੱਥ ਮਿਲਾਇਆ ਪਰ ਭਾਰਤੀ ਪੱਖ ਤੋਂ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News