15 ਸਾਲਾਂ ''ਚ ਪਹਿਲੀ ਵਾਰ ਵਿਕਾਸ ਦੁਬੇ ਦੇ ਪਰਿਵਾਰ ਤੋਂ ਵੱਖ ਚੁਣੀ ਗਈ ਪਿੰਡ ਦੀ ਪ੍ਰਧਾਨ

Monday, May 03, 2021 - 02:11 PM (IST)

15 ਸਾਲਾਂ ''ਚ ਪਹਿਲੀ ਵਾਰ ਵਿਕਾਸ ਦੁਬੇ ਦੇ ਪਰਿਵਾਰ ਤੋਂ ਵੱਖ ਚੁਣੀ ਗਈ ਪਿੰਡ ਦੀ ਪ੍ਰਧਾਨ

ਕਾਨਪੁਰ- ਬਿਕਰੂ ਪਿੰਡ 'ਚ 15 ਸਾਲਾਂ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਪਿੰਡ ਦਾ ਪ੍ਰਧਾਨ ਗੈਂਗਸਟਰ ਵਿਕਾਸ ਦੁਬੇ ਦੇ ਪਰਿਵਾਰ ਤੋਂ ਨਹੀਂ ਹੈ। ਪਿਛਲੇ ਸਾਲ ਪੁਲਸ ਦਲ 'ਤੇ ਹਮਲਾ ਕਰ ਕੇ 8 ਪੁਲਸ ਮੁਲਾਜ਼ਮਾਂ ਦੇ ਕਤਲ ਦੀ ਘਟਨਾ ਤੋਂ ਬਾਅਦ ਬਿਕਰੂ ਪਿੰਡ ਅਤੇ ਦੁਬੇ ਚਰਚਾ 'ਚ ਆਏ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਜੇਤੂ ਮਧੂ ਨੇ ਆਪਣੀ ਨਜ਼ਦੀਕੀ ਮੁਕਾਬਲੇਬਾਜ਼ ਬਿੰਦੂ ਕੁਮਾਰ ਨੂੰ 54 ਵੋਟਾਂ ਨਾਲ ਹਰਾਇਆ। ਮਧੂ ਦੇ ਹਿੱਸੇ 381 ਵੋਟ ਆਏ, ਜਦੋਂ ਕਿ ਕੁਮਾਰ ਨੂੰ 327 ਵੋਟ ਮਿਲੇ।

ਅਨੁਸੂਚਿਤ ਜਾਤੀ ਲਈ ਸੁਰੱਖਿਅਤ ਸੀਟ ਤੋਂ 10 ਉਮੀਦਵਾਰ ਮੈਦਾਨ 'ਚ ਸਨ। ਚੋਣ ਜਿੱਤਣ ਤੋਂ ਬਾਅਦ ਮਧੁ ਨੇ ਮੀਡੀਆ ਵਾਲਿਆਂ ਨੂੰ ਕਿਹਾ ਕਿ ਉਸ ਨੇ ਅਨਿਆਂ ਵਿਰੁੱਧ ਲੜਾਈ ਲਈ ਚੋਣ ਲੜਨ ਦਾ ਫ਼ੈਸਲਾ ਲਿਆ। ਅਧਿਕਾਰੀ ਨੇ ਦੱਸਿਆ ਕਿ ਪਿਛਲੇ 15 ਸਾਲ ਇਹ ਪਿੰਡ ਪ੍ਰਧਾਨ ਦੀ ਚੋਣ ਦੁਬੇ ਦੇ ਪਰਿਵਾਰ ਦਾ ਮੈਂਬਰ ਹੀ ਜਿੱਤਦਾ ਸੀ।


author

DIsha

Content Editor

Related News