ਸਰਪੰਚ ਸਾਹਿਬ ਦੀ ਬੋਲੈਰੋ ''ਚ ਫੱਸ ਗਈ ਬਾਈਕ, ਦੂਰ ਤੱਕ ਲੈ ਗਿਆ ਘੜੀਸ, Video Viral
Tuesday, Dec 31, 2024 - 02:57 PM (IST)
ਸੰਭਲ : ਯੂਪੀ ਦੇ ਸੰਭਲ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ, ਜਿਥੇ ਇਕ ਬੋਲੈਰੋ ਗੱਡੀ ਨੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਬਾਈਕ ਬੋਲੈਰੋ ਗੱਡੀ 'ਚ ਫਸ ਗਈ ਅਤੇ ਦੂਰ ਤੱਕ ਘਸੀਟਦੀ ਰਹੀ। ਇਸ ਹਾਦਸੇ ਤੋਂ ਬਾਅਦ ਬੋਲੈਰੋ ਚਾਲਕ ਨੇ ਵੀ ਗੱਡੀ ਨੂੰ ਬ੍ਰੇਕ ਨਹੀਂ ਲਗਾਈ, ਸਗੋਂ ਨੌਜਵਾਨ ਸਮੇਤ ਬਾਈਕ ਨੂੰ ਕਰੀਬ 2 ਕਿਲੋਮੀਟਰ ਤੱਕ ਘਸੀਟਦਾ ਹੋਇਆ ਲੈ ਗਿਆ। ਇਸ ਦੌਰਾਨ ਬਾਈਕ 'ਚੋਂ ਚੰਗਿਆੜੀਆਂ ਨਿਕਲਣ ਲੱਗੀਆਂ। ਇਸ ਹਾਦਸੇ 'ਚ ਬਾਈਕ ਸਵਾਰ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ - Airport 'ਤੇ Landing ਸਮੇਂ ਜਹਾਜ਼ ਬਲਾਸਟ, ਹੁਣ ਤੱਕ 62 ਲੋਕਾਂ ਦੀ ਮੌਤ, ਦੇਖੋ ਰੂਹ ਕੰਬਾਓ ਵੀਡੀਓ
ਦੱਸ ਦੇਈਏ ਕਿ ਯੂਪੀ ਦੇ ਸੰਭਲ ਵਿੱਚ ਵਾਪਰੇ ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਸ ਘਟਨਾ ਦਾ ਰੂਹ ਕੰਬਾਊ ਦ੍ਰਿਸ਼ ਸਾਫ਼ ਤੌਰ 'ਤੇ ਦਿਖਾਈ ਦੇ ਰਿਹਾ ਹੈ। ਇਹ ਹਾਦਸਾ ਸੰਭਲ ਸਦਰ ਕੋਤਵਾਲੀ ਖੇਤਰ 'ਚ ਮੁਰਾਦਾਬਾਦ ਰੋਡ 'ਤੇ ਵਾਜਿਦਪੁਰਮ ਨੇੜੇ ਹੋਇਆ। ਮੁਰਾਦਾਬਾਦ ਜ਼ਿਲ੍ਹੇ ਦੇ ਮੈਨਥਰ ਇਲਾਕੇ ਦੇ ਪਿੰਡ ਸ਼ਹਿਜ਼ਾਦ ਖੇੜਾ ਦਾ ਰਹਿਣ ਵਾਲਾ ਸੁਖਵੀਰ ਐਤਵਾਰ ਸ਼ਾਮ ਸੰਭਲ ਜ਼ਿਲ੍ਹੇ ਦੇ ਹਯਾਤਨਗਰ ਦੇ ਬਸਲਾ ਪਿੰਡ 'ਚ ਆਪਣੇ ਸਹੁਰੇ ਘਰ ਤੋਂ ਬਾਈਕ 'ਤੇ ਘਰ ਪਰਤ ਰਿਹਾ ਸੀ। ਜਿਵੇਂ ਉਹ ਮੁਰਾਦਾਬਾਦ ਰੋਡ 'ਤੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਪਿੰਡ ਮੁਖੀ ਦੇ ਸਟਿੱਕਰ ਵਾਲੀ ਬੋਲੈਰੋ ਗੱਡੀ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਦਿਖਾਈ ਦੇਵੇਗਾ ਸ਼ਾਨਦਾਰ ਨਜ਼ਾਰਾ, ਅਸਮਾਨ 'ਚ ਹੋਵੇਗੀ ਤਾਰਿਆਂ ਦੀ ਬਰਸਾਤ
उत्तर प्रदेश : जिला संभल में BJP स्टिकर लगी बोलेरो ने पहले बाइक सवार युवक को टक्कर मारी, फिर बाइक को 2 KM तक घसीटा। pic.twitter.com/5JNKulsHsA
— Sachin Gupta (@SachinGuptaUP) December 30, 2024
ਟੱਕਰ ਮਾਰਨ ਤੋਂ ਬਾਅਦ ਚਾਲਕ ਨੇ ਗੱਡੀ ਦੀ ਸਪੀਡ ਤੇਜ਼ ਕਰ ਦਿੱਤੀ, ਜਿਸ ਦੀ ਲਪੇਟ 'ਚ ਬਾਈਕ ਸਵਾਰ ਨੌਜਵਾਨ ਵੀ ਆ ਗਿਆ। ਬੋਲੈਰੋ ਚਾਲਕ ਨੇ ਬਾਈਕ ਨੂੰ ਕਰੀਬ 2 ਕਿਲੋਮੀਟਰ ਤੱਕ ਘਸੀਟਿਆ ਤਾਂ ਉਸ 'ਚੋਂ ਚੰਗਿਆੜੀਆਂ ਨਿਕਲ ਰਹੀਆਂ ਸਨ। ਹਾਲਾਂਕਿ ਇਸ ਦੌਰਾਨ ਪਿੱਛੇ ਇਕ ਹੋਰ ਕਾਰ 'ਚ ਸਵਾਰ ਵਿਅਕਤੀ ਨੇ ਇਸ ਸਾਰੀ ਘਟਨਾ ਦੀ ਵੀਡੀਓ ਆਪਣੇ ਮੋਬਾਇਲ 'ਚ ਕੈਦ ਕਰ ਲਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਦੂਜੇ ਪਾਸੇ ਹਾਦਸੇ ਵਿੱਚ ਜ਼ਖ਼ਮੀ ਹੋਏ ਸੁਖਬੀਰ ਨੂੰ ਜ਼ਿਲ੍ਹਾ ਜੁਆਇੰਟ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਉੱਚ ਕੇਂਦਰ ਲਈ ਰੈਫਰ ਕਰ ਦਿੱਤਾ। ਇਸ ਮਾਮਲੇ ਵਿੱਚ ਥਾਣਾ ਸਦਰ ਕੋਤਵਾਲੀ ਦੇ ਇੰਚਾਰਜ ਅਨੁਜ ਤੋਮਰ ਨੇ ਦੱਸਿਆ ਕਿ ਗੱਡੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੱਡੀ ਦੇ ਨੰਬਰ ਦਾ ਪਤਾ ਲੱਗਦਿਆਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ - 'ਆਪ' ਸਰਕਾਰ ਦਾ ਨਵੇਂ ਸਾਲ 'ਤੇ ਵੱਡਾ ਤੋਹਫ਼ਾ, 50 ਫ਼ੀਸਦੀ ਤੱਕ ਘਟਾਏ ਬਿਜਲੀ ਚਾਰਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8